ਨਸ਼ਿਆਂ ਵਿਰੁੱਧ ਮੁਹਿੰਮ ਸਹੀ ਪਰ ਇਸ ਦੀ ਪਰਖ ਆਗਾਮੀ ਚੋਣਾਂ ਸਮੇ ਹੋਵੇਗੀ : ਫੂਲਕਾ

image ਮੁੱਲਾਂਪੁਰ ਦਾਖਾ, 24 ਫਰਵਰੀ (ਮਲਕੀਤ ਸਿੰਘ)-ਅੱਜ ਮੁੱਲਾਂਪੁਰ ਦਾਖਾ ਵਿਖੇ ਹਲਕਾ ਲੁਧਿਆਣਾ ਤੋਂ ਆਪ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਤਬਾਹੀ ਦੇ ਕੰਢੇ ’ਤੇ ਪਹੁੰਚਾ ਦਿੱਤੀ ਹੈ, ਜੇ ਹੁਣ ਅਕਾਲੀ-ਭਾਜਪਾ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੈ ਤਾਂ ਇਹ ਇੱਕ ਸਹੀ ਕਦਮ ਹੈ। ‘ਦੇਰ ਆਏ ਦਰੁਸਤ ਆਏ’ ਪਰ ਇਸ ਦੀ ਸਹੀ ਪਰਖ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਮੇਂ ਹੋਵੇਗੀ। ਜਦੋਂ ਨਸ਼ੇ ਦੀਆਂ ਛਬੀਲਾਂ ਲੱਗਣ ਦੀ ਰੁੱਤ ਆਵੇਗੀ।

ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ, ਫਾਰਮ ਤਸਦੀਕ ਕਰਵਾਉਣ ਪਟਵਾਰੀਆਂ ਤੋਂ ਜਮ੍ਹਾਬੰਦੀ ਲੈਣ ਜਾਂ ਇੰਤਕਾਲ ਕਰਾਉਣ ਅਜਿਹੀਆ ਗੱਲਾਂ ਤੇ ਐੱਮ.ਐੱਲ.ਏ. ਜਾਂ ਐੱਮ.ਪੀ. ਨੂੰ ਕਹਿਣਾ ਪੈਂਦਾ ਹੈ, ਪਰ ਅਸੀਂ ਜਨਤਾ ਨੂੰ ਯਕੀਨ ਦਿਵਾਉਦੇ ਹਾਂ ਕਿ ਰਾਸ਼ਨ 7 ਦਿਨਾਂ ਵਿੱਚ ਅਤੇ ਇੰਤਕਾਲ 20 ਦਿਨਾਂ ਵਿੱਚ ਹੋਵੇਗਾ। ਉੱਥੇ ਖੜ੍ਹੇ ਹਾਜ਼ਰੀਨ ਤੇ ਫੂੁਲਕਾ ਨੇ ਸਵਾਲ ਕੀਤਾ ਕਿ ਤੁਸੀਂ ਦੱਸੋ ਕਿ ਦੋ ਸਾਲ ਤੋਂ ਤੁਹਾਡੇ ਹਲਕੇ ਵਿੱਚ  ਕਿੰਨੀ ਕੁ ਸਮਾਜਿਕ ਤਬਦੀਲੀ ਆਈ ਹੈ?  ਪਰ ਅਸੀਂ ਤੁਹਾਨੂੰ ਰਾਜ ਕਰ ਰਹੇ ਲੋਕਾਂ ਤੋਂ ਰਾਜ ਖੋਹ ਕੇ ਦੇਣ ਆਏ ਹਾਂ। ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਲੈ ਕੇ ਤੁਰੇ ਹਾਂ ਅਤੇ ਸਮਾਜ ਵਿੱਤ ਕਾਣੀ ਵੰਡ ਖਤਮ ਕਰਨੀ ਹੈ।
ਉਨ੍ਹਾਂ ਆਪਣੇ ਬਾਰੇ ਕਿਹਾ ਕਿ ਮੈਂ ਬਿਨਾ ਸਿਆਸਤ, ਬਿਨਾ ਸਰਕਾਰੀ ਨੌਕਰੀ ਬਿਨਾ ਪੈਸਾ ਲਏ ਲੋਕਾਂ ਦੀ ਸੇਵਾ ਕੀਤੀ ਹੈ ਤੇ ਹੁਣ ਘਰ ਵਾਪਸੀ ਹੈ। ਇੱਥੇ ਹੀ ਹੁਣ ਰਹਿ ਕੇ ਇਸ ਤਰ੍ਹਾਂ ਸੇਵਾ ਕਰਦਾ ਰਹਾਂਗਾ। ਉਨ੍ਹਾਂ ਆਪਣੇ ਦੌਰੇ ਬਾਰੇ ਦੱਸਿਆ ਕਿ ਉਹ ਲਲਤੋਂ ਤੋਂ ਮੁੱਲਾਂਪੁਰ ਆਏ ਸਨ ਤੇ ਅੱਗੋਂ ਉਨ੍ਹਾਂ ਨੇ ਮੋਦੀ ਦੀ ਫਤਿਹ ਰੈਲੀ ਦਾ ਪਿਆ ਗੰਦ ਸਾਫ ਕਰਨ ਲਈ ਜਗਰਾਓਂ ਜਾ ਰਹੇ ਹਨ। ਉਨ੍ਹਾਂ ਦੇ ਨਾਲ ਸਾਬਕਾ ਐੱਮ.ਪੀ. ਹਰਿੰਦਰ ਸਿੰਘ ਖਾਲਸਾ, ਜੇ.ਬੀ. ਰਾਓ, ਕ੍ਰਾਈਸਟਪਾਲ ਸਿੰਘ ਰਾਓ, ਗੁਰਸ਼ਰਨ ਸਿੰਘ ਜੱਸਲ, ਡਾ. ਰਵਿੰਦਰਪਾਲ ਸਿੰਘ ਲੁਧਿਆਣਾ, ਮੇਜਰ ਸਿੰਘ ਜਾਂਗਪੁਰ।

Send this to a friend