ਸੋਨੀਪਤ, 24 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਸਾਡੀ ਸਰਾਕਰ ਨੇ ਪਿਛਲੇ 10 ਸਾਲਾਂ ਦੌਰਾਨ 14 ਕਰੋੜ ਲੋਕਾਂ ਨੂੰ ਗਰੀਬੀ ਰੇਖਾਂ ਤੋਂ ਬਾਹਰ ਕੱਢਿਆ। ਹਰਿਆਣਾ ਦੇ ਸੋਨੀਪਤ ਵਿਖੇ ਕਿਸਾਨਾਂ ਦੇ ਚੋਪਾਲ ਵਿਚ ਸ੍ਰੀ ਗਾਂਧੀ ਨੇ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਦੀ ਸੋਚ ਵਿਚ ਕਾਫੀ ਫਰਕ ਹੈ। ਭਾਜਪਾ ਇਹ ਸੋਚਦੀ ਹੈ ਕਿ ਪਾਵਰ ਨੂੰ ਕੇਂਦਰਿਤ ਕਰੋ ਤੇ ਸਾਡੀ ਸੋਚ ਹੈ ਕਿ ਪਾਵਰ ਨੂੰ ਲੋਕਾਂ ਵਿਚ ਲੈ ਕੇ ਜਾਓ, ਜਿਵੇਂ ਮਨਰੇਗਾ, ਖੁਰਾਕ ਸੁਰੱਖਿਆ ਬਿਲ, ਆਰ.ਟੀ.ਆਈ ਸਮੇਤ ਬਾਕੀ ਅਧਿਕਾਰ ਅਸੀਂ ਲੋਕਾਂ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਾਤੀ ਤੇ ਧਰਮ ਦੀ ਰਾਜਨੀਤੀ ਦੀ ਖੇਡ ਨਹੀਂ ਖੇਡਦੀ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨਿਕ
ਅਧਿਕਾਰੀਆਂ ਤੋਂ ਨਹੀਂ ਤੁਹਾਡੇ ਵਰਗੇ ਕਿਸਾਨਾਂ ਤੋਂ ਬਹੁਤ ਕੁਝ ਸਿੱਖਿਆ ਹੈ।