ਸਮਾਣਾ, 24 ਮਈ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਅੱਜ ਸਮਾਣਾ ਟ੍ਰੈਫਿਕ ਪੁਲਿਸ ਦੇ ਇੰਚ: ਏ. ਐਸ. ਆਈ. ਗੁਰਪਾਲ ਸਿੰਘ ਦੀ ਅਗਵਾਈ ਵਿਚ ਟਰੱਕਾਂ ਤੋ ਪਰੈਸ਼ਰ ਹਾਰਨ ਉਤਰਵਾਏ ਗਏ ਅਤੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਗੁਰਪਾਲ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਰੁਟੀਨ ਦੀ ਹੀ ਤਰ੍ਹਾਂ ਹੈ ਅਤੇ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਜੋ ਦੁਕਾਨਦਾਰਾਂ ਵੱਲੋਂ ਪੰਜ ਤੋ ਸੱਤ ਫੁੱਟ ਤੱਕ ਬੱਸ ਸਟੈਡ, ਗਾਂਧੀ ਗਰਾਊਡ, ਮੇਨ ਰੋੜ, ਤਹਿਸੀਲ ਰੋੜ, ਕ੍ਰਿਸ਼ਨਾ ਮਾਰਕੀਟ ,ਨਰਾਤਾ ਮਾਰਕੀਟ ਵਾਲੇ ਦੁਕਾਨਦ੍ਰਾਾਂ ਵੱਲੋਂ ਜੋ ਸੜਕਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਨ੍ਹਾਂ ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਾਸੀਆ ਨੂੰ ਕਿਸੇ ਕਿਸ ਦੇ ਜਾਮ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪਟਾਕੇ ਵਾਲੇ ਬੁਲਟ ਚਲਾਉਣ ਵਾਲਿਆ ਨੂੰ ਤਾੜਨਾ ਦਿੱਤੀ ਕਿ ਉਹ ਆਪਣੇ ਮੋਟਰਸਾਈਕਲਾਂ ਤੋ ਪਟਾਕੇ ਉਤਰਵਾ ਦੇਣ ਨਹੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਉਨ੍ਹਾ ਦੇ ਨਾਲ ਗੁਰਪਾਲ ਸਿੰਘ ਏ. ਐਸ. ਆਈ, ਜਸਪਾਲ ਸਿੰਘ ਤੋ ਇਲਾਵਾ ਟੀਮ ਹਾਜ਼ਰ ਸੀ।
ਸਮਾਣਾ ਟ੍ਰੈਫਿਕ ਪੁਲਿਸ ਨੇ ਗੱਡੀਆਂ ਤੋਂ ਪਰੈਸ਼ਰ ਹਾਰਨ ਉਤਰਵਾਏ



