ਸਮਰਾਲਾ 24 ਮਈ (ਕਮਲਜੀਤ)- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾ) ਦੇ ਵਫ਼ਦ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਵਿੱਚ ਉਚ-ਅਧਿਕਾਰੀਆਂ ਆਰ. ਪੀ. ਪਾਂਡਵ, ਇੰਜ. ਓ. ਪੀ. ਗਰਗ, ਇੰਜ. ਐਨ. ਕੇ. ਸ਼ਰਮਾ ਅਤੇ ਹੋਰ ਅਧਿਕਾਰੀ ਨੂੰ ਮਿਲਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਿਟਾਦਰਾਂ ਕੀਤਾ ਗਿਆ। ਜਿਸ ਵਿਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲ੍ਹਾਂ ਨੇ ਕਿਹਾ ਕਿ ਮੰਗਾਂ ’ਚ ਪਹਿਲੀ ਮੰਗ 10 ਜੂਨ ਨੂੰ ਕਿਸਾਨਾਂ ਨੂੰ ਬਿਜਲੀ ਸਪਲਾਈ ਰੋਜ਼ਾਨਾ 16 ਘੰਟੇ ਦੇਣ ਦੀ ਗੱਲ ਕਹੀ, ਪਰ ਅਧਿਕਾਰੀਆਂ ਵੱਲੋਂ ਕਿਹਾ ਕਿ ਅਸੀਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ 20 ਜੂਨ ਤੋਂ 08 ਘੰਟੇ ਬਿਜਲੀ ਨਿਰਵਿਘਨ ਦੇਵਾਂਗੇ। ਯੂਨੀਅਨ ਵਲੋਂ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਨੂੰ 10 ਜੂਨ ਤੋਂ ਬਿਜਲੀ ਸਪਲਾਈ ਨਾ ਦਿੱਤੀ ਤਾਂ ਕਿਸਾਨ ਅਧਿਕਾਰੀਆਂ ਦੇ ਘਿਰਾਓ ਜਾਂ ਸਖਤ ਐਕਸ਼ਨ ਵੀ ਲੈਣਗੇ। ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਜਨਰਲ ਕੈਟਾਗਿਰੀ ਦੇ ਕੁਨੈਕਸ਼ਨ ਜੋ ਕਿ 98035 ਦੇਣ ਦੀ ਗੱਲ ’ਚ ਢਾਈ ਏਕੜ ਵਾਲੇ ਕਿਸਾਨਾਂ ਨੂੰ ਜਿਹਨਾਂ ਦੇ ਸੰਨ 1998 ਤੱਕ ਅਪਲਾਈ ਕੀਤੇ ਹਨ ਅਤੇ 05 ਏਕੜ ਤੱਕ ਦੇ 1996 ਅਤੇ ਪੰਜ ਏਕੜ ਤੋਂ ਉਪਰ ਵਾਲੇ ਕਿਸਾਨਾਂ ਦੇ ਸੰਨ 1992 ਤੱਕ ਦੇ ਕੂਨੈਕਸ਼ਨ ਜਾਰੀ ਕੀਤੇ ਜਾਣਗੇ। ਖੇਤੀਬਾੜੀ ਕੂਨੈਕਸ਼ਨ ਵਿੱਚ ਚੇਅਰਮੈਨ/ ਵੀਆਈਪੀ ਕੋਟਾ ਖਤਮ ਕੀਤਾ ਗਿਆ ਹੈ, ਸੜੇ ਟਰਾਸਫਰਮਰ 48 ਘੰਟਿਆਂ ’ਚ ਹਰ ਹਾਲਤ ਬਦਲੇ ਜਾਣਗੇ ਅਤ ਵਾਧੂ ਲੋਡ ਘੱਟ ਕਰਨ ਲਈ ਪ੍ਰਪੋਜਲ ਦੁਬਾਰਾ ਫਿਰ ਸਰਕਾਰ ਨੂੰ ਤੇਜ਼ੀ ਜਾਵੇਗੀ। ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪੈਡੀ ਸੀਜ਼ਨ ਦੌਰਾਨ ਹਰੇਕ ਸਬ ਡਵੀਜ਼ਨ ਵਿੱਚ ਵਾਧੂ ਟਰਾਂਸਫਾਰਮਰ ਰੱਖੇ ਜਾਣਗੇ ਤਾਂ ਜੋ ਲੋੜ ਪੈਣ ‘ਤੇ ਕਿਸਾਨਾਂ ਨੂੰ ਨਿਰਵਿਘਟ ਸਪਲਾਈ ਜਾਰੀ ਰੱਖੀ ਜਾ ਸਕੇ। ਇਸ ਤਰ੍ਹਾਂ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਕਿਸਾਨ ਦੇ ਆਪਣੇ ਖੇਤ ’ਚ ਮੋਟਰ ਸ਼ਿਫਟਿੰਗ ਕੁਨੈਕਸ਼ਨ ਇੱਕ ਏਕੜ ਵਿੱਚ ਆਪਣੇ ਖੇਤਾਂ ’ਚ ਕਿਤੇ ਵੀ ਤਬਦੀਲ ਕਰਨ ਦਾ ਫੈਸਲਾ ਕੀਤਾ ਅਤੇ ਖੇਤੀ ਕੂਨੈਕਸ਼ਨ ਦੀ ਵਿਰਾਸਤੀ ਇੰਤਕਾਲ ਅਨੁਸਾਰ ਮੋਟਰ ਤਬਦੀਲ ਕੀਤੀ ਜਾਵੇਗੀ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਸੁਦਾਗਰ ਸਿੰਘ ਘੁਡਾਣੀ, ਲਖਵਿੰਦਰ ਸਿੰਘ, ਹਰਚਰਨ ਸਿੰਘ ਮਹਿੰਦੀਪੁਰ, ਚਮਕੌਰ ਸਿੰਘ ਨੈਣੇਵਾਲ, ਦਰਬਾਰਾ ਸਿੰਘ ਛਾਂਜਲਾ, ਜਗਤਾਰ ਸਿੰਘ ਕਾਲਾਝਾੜ, ਕੁਲਵਿੰਦਰ ਸਿੰਘ, ਰਾਜ ਸਿੰਘ ਅਤੇ ਹੋਰ ਕਿਸਾਨ ਆਗੂ ਸ਼ਾਮਲ ਹੋਏ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾ) ਦਾ ਵਫ਼ਦ ਕਿਸਾਨੀ ਮੰਗਾਂ ਲਈ ਪਾਵਰਕਾਮ ਅਧਿਕਾਰੀਆਂ ਨੂੰ ਮਿਲਿਆ



