ਸ਼ਾਹਕੋਟ, 24 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦਾ ਪ੍ਰਦੂਸਿਤ ਹੋ ਰਿਹਾ ਪਾਣੀ ਅਤੇ ਵਾਤਾਵਰਣ ਬੀਜੇਪੀ, ਕਾਂਗਰਸ ਅਤੇ ਬਾਦਲ ਦਲ ਦੀ ਦੇਣ ਹੈ।ਕਿਉਂਕਿ ਇਨ੍ਹਾਂ ਪਾਰਟੀਆਂ ਨੇ ਹਿੰਦੂਤਵਾਂ ਦੇ ਪ੍ਰਭਾਵ ਹੇਠ ਵਡੇ-ਵਡੇ ਉਦਯੋਗਪਤੀਆਂ ਅਤੇ ਕਾਰਖਾਨੇਦਾਰਾਂ ਨੂੰ ਫੈਕਟਰੀਆਂ, ਖੰਡ ਮਿਲਾਂ ਅਤੇ ਮਿਊਸਪਲਟੀਆਂ ਦਾ ਗੰਦਾ ਪਾਣੀ ਦਰਿਆਵਾਂ, ਨਹਿਰਾਂ ਵਿਚ ਪੈਣ ਤੋਂ ਰੋਕਣ ਲਈ ਕੋਈ ਢੁਕਵੇ ਕਦਮ ਨਹੀਂ ਚੁਕੇ। ਜਿਸ ਕਾਰਨ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਵਿਚ ਕੈਂਸਰ, ਚਮੜੀ ਰੋਗਾਂ ਤੋਂ ਇਲਾਵਾ ਹੋਰ ਵੀ ਗੰਭੀਰ ਬਿਮਾਰੀਆ ਦੀ ਬਦੌਲਤ ਹਜ਼ਾਰਾਂ ਜਿੰਦਗੀਆਂ ਮੌਤ ਦੀ ਘਾਟ ਉਤਰ ਚੁਕੀਆ ਹਨ। ਇਹ ਸ਼ਬਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ਵਿਚ ਬਹੁਜਨ ਮੁਕਤੀ ਪਾਰਟੀ ਨਾਲ ਸਾਂਝੇ ਤੌਰ ਤੇ ਚੋਣ ਲੜ ਰਹੇ ਉਮੀਦਵਾਰ ਸ. ਸੁਲਖਣ ਸਿੰਘ ਸ਼ਾਹਕੋਟ ਦੇ ਹਕ ਵਿਚ ਵਖ-ਵਖ ਪਿੰਡਾਂ ਮਲਸੀਆ, ਤੰਦਾ, ਓਰਾਂ, ਉਮਰੇਵਾਲ, ਬਿਲੇ, ਵਾਲੋਕੀ ਆਦਿ ਵਿਚ ਵੋਟਰਾਂ ਨੂੰ ਅਪੀਲ ਕਰਦਿਆ ਕਹੇ। ਇਸ ਮੌਕੇ ਸ. ਮਾਨ ਤੋਂ ਇਲਾਵਾ ਬਹੁਜਨ ਮੁਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਲਾਲ ਸਿੰਘ ਸੈਲਾ, ਮੀਤ ਪ੍ਰਧਾਨ ਗੁਰਮੇਲ ਸਿੰਘ ਸੰਧੂ, ਯੂਥ ਪ੍ਰਧਾਨ ਬਲਵਿੰਦਰ ਸਿੰਘ ਬਿਟੂ, ਕਸ਼ਮੀਰ ਸਿੰਘ ਪੰਦਾਉਰਾ, ਅਮਨਦੀਪ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ ਚੀਮਾਂ, ਤਰਲੋਕ ਸਿੰਘ ਡਲਾ, ਹਰਨੇਕ ਸਿੰਘ ਸਦਰਪੁਰਾ, ਬਲਵੀਰ ਸਿੰਘ ਬਛੋਆਣਾ, ਜੋਗਿੰਦਰ ਸਿੰਘ ਬੋਹਾ, ਹਰਜਿੰਦਰ ਸਿੰਘ, ਕੁਲਵੰਤ ਸਿੰਘ ਸਲੇਮਟਾਬਰੀ, ਨਰਿੰਦਰ ਸਿੰਘ ਖੁਸਰੋਪੁਰ, ਰਜਿੰਦਰ ਸਿੰਘ ਫ਼ੌਜੀ ਆਦਿ ਆਗੂਆਂ ਨੇ ਸੁਬੋਧਨ ਕੀਤਾ ।
ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸਿਤ ਕਰਨ ਲਈ ਕਾਂਗਰਸ, ਬੀਜੇਪੀ ਅਤੇ ਬਾਦਲ ਦਲ ਜ਼ਿੰਮੇਵਾਰ : ਸ. ਮਾਨ



