ਅਮਲੋਹ, 23 ਮਈ (ਰਣਜੀਤ ਸਿੰਘ ਘੁੰਮਣ)- ਨੇੜਲੇ ਪਿੰਡ ਸਲਾਣੀ ਵਿਖੇ ਸਥਿਤ ਬਾਬਾ ਬੇ-ਪ੍ਰਵਾਹ ਦੇ ਮੰਦਿਰ ਬਾਜੀਗਰ ਬਸਤੀ ਵਿੱਚ ਗੋਲਕ ਤੋੜ ਕੇ ਪੈਸੇ ਚੋਰੀ ਕਰਨ ਵਾਲੇ 2 ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ.। ਘਟਨਾ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਥਾਣਾ ਮੁੱਖੀ ਕੁਲਜੀਤ ਸਿੰਘ ਨੇ ਦੱਸਿਆ ਕਿ ਬੀਤੀ 21 ਮਈ ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਚੂਨਾ ਰਾਮ ਪੁੱਤਰ ਕੇਸਰ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਬਾਬਾ ਬੇ-ਪ੍ਰਵਾਹ ਦੇ ਮੰਦਿਰ ਚ ਭਿੰਦਰ ਰਾਮ ਤੇ ਗੁਰਮੇਲ ਸਿੰਘ ਵਾਸੀ ਕੁੰਭੜਾ ਨੇ ਮੰਦਿਰ ਦਾ ਗੋਲਕ ਰਾਡ ਨਾਲ ਤੋੜਕੇ ਪੈਸੇ ਚੋਰੀ ਕਰ ਲਏ ਹਨ ਜੋ 25-26 ਸੋ ਦੇ ਕਰੀਬ ਸਨ। ਪੁਲਿਸ ਨੇ ਸਿਕਾਇਤ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਉਪਰੋਕਿਤ ਵਿਅਕਤੀਆ ਵਿਰੁੱਧ ਧਾਰਾ 457 , 380 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰ ਕਰ ਦਿੱਤੀ।
ਮੰਦਿਰ ਦੀ ਗੋਲਕ ਤੋੜਨ ਵਾਲੇ ਦੋ ਕਾਬੂ



