Skip to content
Independent perspectives. Global stories.
BREAKING

ਖੰਨਾ ਸਮਰਾਲਾ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਸਮਾਜਸੇਵੀ ਜਥੇਬੰਦੀਆਂ ਅਤੇ ਵਕੀਲਾਂ ਨੇ ਕੀਤਾ ਚੱਕਾ ਜਾਮ

Share this story

ਸਮਰਾਲਾ, 23 ਮਈ (ਕਮਲਜੀਤ)- ਖੰਨਾ ਤੋਂ ਸਮਰਾਲਾ ਅਤੇ ਨਵਾਂ ਸਹਿਰ ਨੂੰ ਜਾਣ ਵਾਲੀ ਅਤੇ ਸਮਰਾਲਾ ਤੋਂ ਬੀਜਾ ਨੂੰ ਜਾਣ ਵਾਲੀ ਸੜਕ ਸਰਕਾਰ ਦੀ ਬੇਧਿਆਨੀ ਕਾਰਨ ਆਪਣੀ ਹੋਂਦ ਮੁਕਾ ਚੁੱਕੀ ਹੈ, ਜਿਸ ਕਾਰਨ ਰਾਹਗੀਰਾਂ ਲਈ ਇੱਥੋਂ ਗੁਜ਼ਰਨਾ ਅਤਿਅੰਤ ਘਾਤਕ ਅਤੇ ਮੁਸ਼ਕਿਲ ਭਰਿਆ ਕਾਰਜ ਬਣ ਚੁੱਕਿਆ ਹੈ। ਸੜਕਾਂ ਦੀ ਦੁਰਦਸ਼ਾ ਤੋਂ ਦੁਖੀ ਹੋਏ ਬਾਰ ਐਸੋਸੀਏਸ਼ਨ ਸਮਰਾਲਾ ਦੇ ਵਕੀਲਾਂ ਅਤੇ ਇਲਾਕੇ ਭਰ ਦੀਆਂ ਸਮਾਜਸੇਵੀ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਧਰਨਾ ਦਿੰਦੇ ਹੋਏ ਗੜ੍ਹੀ ਪੁਲ਼ ’ਤੇ ਚੱਕਾ ਜਾਮ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਚੇਤਨਾ ਮੰਚ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਪੱਛੜੇ ਹੋਏ ਸ਼ਹਿਰ ਸਮਰਾਲਾ ਦੇ ਵਸਨੀਕ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ¦ਮੇ ਸਮੇਂ ਤੋਂ ਸ਼ਹਿਰ ਦੀ ਨਮਾਇੰਦਗੀ ਕਰਨ ਵਾਲੇ ਇੱਕੋ-ਇੱਕ ਆਗੂ ਵੱਲੋਂ ਇਲਾਕੇ ਦੇ ਵਿਕਾਸ ਲਈ ਉਪਰਾਲੇ ਕਰਨ ਦੀ ਤਾਂ ਦੂਰ ਦੀ ਗੱਲ, ਸਗੋਂ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਫਲੀ ਤੱਕ ਨਹੀਂ ਭੰਨੀ। ਬਾਰ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਅਨਿਲ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋ ਕੇ ਹਲਕੇ ਦੇ ਨੁਮਾਇੰਦਿਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਵਿਕਾਸ ਦੇ ਕਿਹੜੇ ਕੰਮ ਕੀਤੇ ਹਨ, ਜਿਨ੍ਹਾਂ ਦੇ ਸਿਰ ’ਤੇ ਉਹ ਵੋਟਾਂ ਮੰਗਣ ਆ ਜਾਂਦੇ ਹਨ। ਲੇਖਕ ਮੰਚ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਕਿਹਾ ਕਿ ਇਹ ਸਾਡੇ ਲਈ ਦੁਰਭਾਗਿਆ ਵਾਲੀ ਹੀ ਗੱਲ ਹੈ ਕਿ ਸਾਡੇ ਚੁਣੇ ਨੁਮਾਇੰਦਿਆਂ ਨੂੰ ਸਰਕਾਰ ਵਿੱਚ ਆਪਣੀ ਅਹੁਦੇਦਾਰੀਆਂ ਲੈਣ ਦਾ ਤਾਂ ਵਾਧੂ ਫਿਕਰ ਹੈ, ਪ੍ਰੰਤੂ ਜਿਨ੍ਹਾਂ ਲੋਕਾਂ ਨਾਲ ਵਾਅਦੇ ਕਰਕੇ ਨੁਮਾਇੰਦਗੀਆਂ ਮਿਲੀਆਂ, ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ਨੂੰ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਸਰਕਾਰ ਨੇ ਸਵਾ ਸਾਲ ਬੀਤ ਜਾਣ ਪਿੱਛੋਂ ਵਿਕਾਸ ਦਾ ਕੰਮ ਛੇੜਿਆ ਅਤੇ ਨਾ ਹੀ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਵੱਲੋਂ ਕੋਈ ਡੱਕਾ ਤੋੜਿਆ ਗਿਆ। ਵੱਖ ਵੱਖ ਜਥੇਬੰਦੀਆਂ ਵੱਲੋ ਪੰਜਾਬ ਸਰਕਾਰ ਦੇ ਨਾ ਮੰਗ ਪੱਤਰ ਐਸ ਡੀ ਐਮ ਸਮਮਰਾਲਾ ਰਾਹੀ ਦਿੱਤੇ ਗਏ ਸਨ ਪਰ ਕੋਈ ਵੀ ਕਾਰਵਾਈ ਨਹੀ ਹੋਈ ਸਗੋ ਦਿਨ ਪਰ ਦਿਨ ਸੜਕ ਦੇ ਉਤੇ ਟੋਏ ਹੋਰ ਵੀ ਡੂੰਘੇ ਹੁੰਦੇ ਜਾ ਰਹੇ ਹਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਜੇਕਰ ਅਸੀਂ ਵੋਟਾਂ ਦੇ ਕੇ ਨੁਮਾਇੰਦਿਗੀਆਂ ਦੇਣ ਜਾਣਦੇ ਹਾਂ ਤਾਂ ਅਸੀਂ ਆਪਣੇ ਹੱਕਾਂ ਦੀ ਪੂਰਤੀ ਲਈ ਸਿਆਸੀ ਆਗੂਆਂ ਤੋਂ ਬਾਂਹ ਫੜ ਕੰਮ ਕਰਵਾਉਣਾ ਵੀ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਵਿਕਾਸ ਦੇ ਮੰਦੇਹਾਲ ਨੂੰ ਲੈ ਕੇ ਸਰਕਾਰ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਵਿਰੋਧੀ ਧਿਰ ਦੇ ਆਗੂ ਵੀ ਬਰਾਬਰ ਦੀ ਜ਼ਿੰਮੇਵਾਰ ਹਨ, ਜੋ ਆਪਣੇ ਬੁੱਲ੍ਹ ਸਿਉਂ ਕੇ ਬੈਠੇ ਹੋਏ ਹਨ। ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਮਰਾਲਾ ਦੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਹਮੇਸ਼ਾਂ ਹੀ ਧੋਖੇਬਾਜ਼ ਸਾਬਿਤ ਹੋਏ ਹਨ, ਭਾਵੇਂ ਉਹ ਵਿਧਾਨਕਾਰ ਹੋਣ ਜਾਂ ਸੰਸਦ ਮੈਂਬਰ। ਸੜਕਾਂ ਜਲਦੀ ਨਾ ਬਣੀਆਂ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼ ਬਾਰ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਅਨਿਲ ਗੁਪਤਾ ਅਤੇ ਸਮੂਹ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਖੰਨਾ-ਨਵਾਂਸ਼ਹਿਰ ਅਤੇ ਸਮਰਾਲਾ ਤੋਂ ਬੀਜਾ ਸੜਕਾਂ ਦਾ ਪੁਨਰ ਨਿਰਮਾਣ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸੜਕ ਦੀ ਮੰਦੀ ਹਾਲਤ ਕਾਰਨ ਕਈ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਤੋਂ ਇਲਾਵਾ ਸੰਬੋਧਨ ਕਰਦਿਆਂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਨਾਟਕਕਾਰ ਰਾਜਵਿੰਦਰ ਸਮਰਾਲਾ, ਮਾ. ਉਜਾਗਰ ਸਿੰਘ ਬੈਨੀਪਾਲ, ਮਨਜੀਤ ਸਿੰਘ ਮੱਕੜ, ਕੇਵਲ ਸਿੰਘ ਹੇਡੋਂ, ਜੁਆਲਾ ਸਿੰਘ ਥਿੰਦ ਅਤੇ ਕਾਮਰੇਡ ਦਰਸ਼ਨ ਲਾਲ ਨੇ ਵੀ ਸਰਕਾਰ ਦੀ ਨਾਕਸ ਕਾਰਗੁਜ਼ਾਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਸੜਕ ਦੇ ਮੰਦੜੇ ਹਾਲ ਦਾ ਚਿੱਠਾ ਖੋਲ੍ਹਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਰਜਿੰਦਰ ਸਿੰਘ ਬਬਲੂ ਲੋਪੋਂ, ਸਾਬਕਾ ਪ੍ਰਧਾਨ ਨਗਰ ਕੌਂਸਲ ਗਿ. ਮਹਿੰਦਰ ਸਿੰਘ ਭੰਗਲਾਂ, ਰੁਪਿੰਦਰ ਸਿੰਘ ਰੂਬੀ, ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ, ਹਾਕੀ ਕਲੱਬ ਸਮਰਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਗੁਰਨਾਮ ਸਿੰਘ ਨਾਗਰਾ, ਟਹਿਲ ਸਿੰਘ ਔਜਲਾ, ਪੰਡਤ ਗਿਆਨ ਪ੍ਰਕਾਸ਼ ਕਕਰਾਲਾ, ਮਨਮੋਹਨ ਸਿੰਘ ਖੇੜਾ, ਐਡਵੋਕੇਟ ਸ਼ਿਵ ਕੁਮਾਰ ਕਲਿਆਣ, ਐਡਵੋਕੇਟ ਸੁਰਿੰਦਰ ਕੁਮਾਰ ਵਸ਼ਿਸ਼ਟ, ਐਡਵੋਕੇਟ ਕਰਨੈਲ ਸਿੰਘ ਢਿੱਲੋਂ, ਐਡਵੋਕੇਟ ਸਦਬਲਿਹਾਰ ਸਿੰਘ ਗੁਰੋਂ, ਐਡਵੋਕੇਟ ਕੁਲਜਿੰਦਰ ਸਿੰਘ ਦੀਵਾ, ਐਡਵੋਕੇਟ ਹਰਮਨਦੀਪ ਸਿੰਘ ਗੂਰੋਂ, ਐਡਵੋਕੇਟ ਅਮਿਤ ਸ਼ਰਮਾ, ਐਡਵੋਕੇਟ ਜਗਜੀਤ ਵਡੇਰਾ, ਐਡਵੋਕੇਟ ਬਿੰਨੀ ਬਵੇਜਾ, ਐਡਵੋਕੇਟ ਗਗਨ ਥਾਪਰ, ਐਡਵੋਕੇਟ ਕੁਲਦੀਪ ਤੱਖੀ, ਐਡਵੋਕੇਟ ਸਪਨਾ ਸ਼ਰਮਾ ਆਦਿ ਵੀ ਹਾਜ਼ਰ ਸਨ।

WRITTEN BY