Skip to content
Independent perspectives. Global stories.
BREAKING

ਤੇਲ ਕੀਮਤਾਂ ਦੇ ਵਾਧੇ ਵਿਰੁੱਧ ਖੱਬੀਆਂ ਪਾਰਟੀਆਂ ਨੇ ਮੋਦੀ ਦਾ ਪੁਤਲਾ ਸਾੜਿਆ

Share this story

ਜੋਗਾ, 23 ਮਈ (ਮੱਖਣ ਸਿੰਘ ਉਭਾ)- ਮਾਨਸਾ ਜਿਲ੍ਹੇ ਦੇ ਸਹਿਰ ਜੋਗਾ ਵਿਖੇ ਅੱਜ ਖੱਬੀਆਂ ਧਿਰਾਂ ਵੱਲੋ ਦਿਨੋ ਦਿਨ ਵੱਧ ਰਹੀਆ ਪੈਟਰੋਲ ਡੀਜਲ ਦੀਆ ਕੀਮਤਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਬੱਸ ਸਟੈਡ ਜੋਗਾ ਤੇ ਪੁਤਲਾ ਫੂਕਿਆ ਗਿਆ। ਇਸ ਮੋਕੇ ਸੀ ਪੀ ਆਈ ਬ੍ਰਾਂਚ ਜੋਗਾ ਦੇ ਸੈਕਟਰੀ ਮਾ:ਸੁਖਦੇਵ ਸਿੰਘ ਰਿਖੀ ਨੇ ਬੋਲਦਿਆਂ ਕਿਹਾ ਕਿ ਮੋਦੀ ਅਤੇ ਜੋਗੀ ਸਰਕਾਰ ਦਲਿਤਾ ਤੇ ਅਤਿਆ ਚਾਰ ਕਰ ਰਹੀ ਹੈ ਅਤੇ ਇਹ ਸਰਕਾਰ ਆਪਣੀ ਮਨਮਰਜੀ ਅਤੇ ਧੋਕੇਸਾਹੀ ਕਰਕੇ ਸਿੰਕਦਰ ਵਾਲਾ ਰਾਜ ਕਾਰਨਾ ਚਾਹੁੰਦੀ ਹੈ।ਮੋਦੀ ਸਰਕਾਰ ਵਿੱਚ ਕਾਨੂੰਨ ਨਾ ਦੀ ਕੋਈ ਚੀਜ ਨਹੀ ਇਹਨਾਂ ਨੂੰ ਚਾਹੇ ਵੋਟਾਂ ਪੈਣ ਜਾ ਨਾ ਪੈਣ ਇੰਨ੍ਹਾਂ ਨੇ ਕਾਂਗਰਸ ਮੁਕਤ ਦੇਸ ਬਣਾਉਣ ਦਾ ਨਾਮ ਜਪਿਆ ਹੋਇਆ ਹੈ ਜਿਵੇ ਕਿ ਕਰਨਾਟਕਾ ਵਿੱਚ ਦੇਖਣ ਨੂੰ ਮਿਲਿਆ ਹੈ।ਇਸ ਮੋਕੇ ਜਥੇਦਾਰ ਮਲਕੀਤ ਸਿੰਘ ਐਮ ਸੀ ਨੇਕਿਹਾ ਕਿ ਮੋਦੀ ਸਰਕਾਰ ਆਰ ਐਸ ਐਸ ਦੇ ਮੁਤਾਬਕ ਚੱਲ ਰਹੀ ਇਹ ਭਾਰਤ ਦਾ ਨਾਮ ਹਿੰਦੂਸਥਾਨ ਰੱਖਣਾ ਚਾਹੁੰਦੀ ਹੈ ਜੋ ਕਿ ਇਸ ਦੇਸ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਇਹ ਬਰਦਾਸਤ ਨਹੀ ਕੀਤਾ ਜਾਵੇਗਾ।ਇਸ ਸਮੇ ਨਗਰ ਪੰਚਾਇੰਤ ਜੋਗਾ ਮੀਤ ਪ੍ਰਧਾਨ ਕਾ:ਗੁਰਮੀਤ ਸਿੰਘ ਜੋਗਾ ਨੇ ਸੈਂਟਰ ਦੀ ਮੋਦੀ ਸਰਕਾਰ ਤੇ ਵਰਦਿਆ ਕਿਹਾ ਕਿ ਚਾਰ ਸਾਲ ਦੇ ਰਾਜ ਨੇ ਸਾਡੇ ਦੇਸ ਨੂੰ ਤਬਾਹੀ ਦੇ ਕੰਢੇ ਤੇ ਖੜਾ ਦਿੱਤਾ ਹੈ।ਦੇਸ ਦੇ ਅੰਦਰ ਇਨ੍ਹਾਂ ਆਰਥਿਕ ਮਦਵਾੜਾ ਹੋ ਗਿਆ ਕਿ ਪੈਸੇ ਦਾ ਬੁਰਾ ਹਾਲ ਹੋ ਗਿਆ ਕਿ ਦੇਸ ਦਾ ਕਿਸਾਨ ਮਜਦੂਰ ਆਤਮ ਹੱਤਿਆਵਾ ਵੱਲ ਵੱਧ ਗਿਆ ।ਇਸੇ ਤਰ੍ਹਾਂ ਵਿਦੇਸੀ ਤਾਕਤਾਂ ਨੂੰ ਮੋਦੀ ਸਾਹਿਬ ਖੁੱਲ੍ਹਾ ਸੱਦਾ ਦੇ ਰਿਹਾ ਹੈ ਇਨ੍ਹਾਂ ਦੇ ਆਉਣ ਦੇ ਨਾਲ ਦੇਸ ਦਾ ਛੋਟਾ ਦੁਕਾਨਦਾਰ ਛੋਟਾ ਵਪਾਰੀ ਆਪ ਦੇ ਕਾਰੋਬਾਰ ਤੋ ਬਾਹਰ ਹੁੰਦਾ ਜਾ ਰਿਹਾ ਹੈ। ਸਾਡਾ ਦੇਸ ਨੂੰ ਕੁਝ ਲੋਕਾ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ ਜੋ ਕਿ ਅੰਬਾਨੀ ਅਡਾਨੀ ਨੂੰ ਬਹੁਤ ਵੱਡੀਆ ਤਾਕਤਾਂ ਦੇ ਸਾਡੇ ਦੇਸ ਦੇ ਕੰਟੋਲਰਰ ਬਣਾਇਆ ਜਾ ਰਿਹਾ ਸਾਥੋ ਇਹ ਅਜਾਦੀ ਖੋ ਕੇ ਕੁਝ ਬੰਦਿਆ ਨੂੰ ਦੇਣਾ ਚਾਹੂੰਦਾ ਹੈ ।ਇਸ ਸਰਕਾਰ ਨੇ ਅਜਾਦੀ ਤੋ ਬਾਅਦ ਤੇਲ ਦਾ ਰੇਟ ਵਧਾਉਣ ਚਾਰ ਸਾਲਾ ਵਿੱਚ ਰਿਕਾਡ ਤੋੜ ਦਿੱਤਾ ਹੈ।ਇਸ ਤਰ੍ਹਾਂ ਸਾਡੇ ਦੇਸ ਦੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਕਿ ਹਿੰਦੂ ਰਾਸਟਰ ਕਾਇਮ ਕਰਨ ਦੀਆ ਗੱਲਾ ਕਰਦੇ ਨੇਜਿਹੜੀਆ ਹਿੰਦੋਸਥਾਨ ਦੇ ਬਹੁਤ ਹੀ ਨੁਕਸਾਨ ਵਾਲੇ ਪਾਸੇ ਜਾ ਰਹੀਆ ਨੇ ਅਸੀ ਚਾਹੁੰਦੇ ਹਾ ਸਾਡਾ ਦੇਸ ਨਾ ਹਿੰਦੂ ਸਥਾਨ ਨਾ ਖਾਲਸਥਾਨ ਜੁਗ ਜੁਗ ਜੀਵੇ ਸਾਡਾ ਹਿੰਦੋਸਥਾਨ ਇਹ ਨਾਅਰਾ ਕਾਇਮ ਰਹੇ।ਇਸ ਮੋਕੇ ਨਗਰ ਪੰਚਾਇੰਤ ਦੇ ਪ੍ਰਧਾਨ ਮੇਘਾ ਸਿੰਘ ਕਾਂ:ਭਜਨ ਸਿੰਘ ਕਾਂਗਰਸ ਦੇ ਪ੍ਰਧਾਨ ਜਰਨੈਲ ਸਿੰਘ ਰਾੰਿਜਦਰ ਸਿੰਘ ਮਿੰਟੂ ਮਲਕੀਤ ਸਿੰਘ ਫੌਜੀ ਅਮਰੀਕ ਸਿੰਘ ਦਰਸਨ ਸਿੰਘ ਮੂਲੋਵਾਲੀਆਂ ਡਾ: ਗੁਰਵਿੰਦਰ ਸਿੰਘ ਗੁਰਚਰਨ ਸਿੰਘ ਡਾ: ਬੱਗਾ ਸਿੰਘ ਮਾ: ਪਿਆਰਾ ਸਿੰਘ ਮਾ: ਜਗਦੇਵ ਸਿੰਘ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਆਦਿ ਹਾਜਰ ਸਨ।

WRITTEN BY