ਭਗਤਾ ਭਾਈ ਕਾ, 22 ਮਈ (ਸਵਰਨ ਸਿੰਘ ਭਗਤਾ)-ਅੱਜ ਸਥਾਨਕ ਸ਼ਹਿਰ ਦੀ ਕੋਆਪਰੇਟਿਵ ਬੈਂਕ ਅੱਗੇ ਇਸ ਬੈਂਕ ਅਧੀਨ ਆਉਂਦੀਆਂ ਸਾਰੀ ਸੁਸਾਇਟੀਆਂ ਦੇ ਸੈਕਟਰੀ ਸਾਹਿਬਾਨ, ਅਮਰਜੀਤ ਸਿੰਘ ਬਰਾੜ , ਚਮਕੌਰ ਸਿੰਘ ਭਗਤਾ , ਲਖਵਿੰਦਰ ਸਿੰਘ ਕੇਸਰ ਸਿੰਘ ਵਾਲਾ , ਰਘੁਬੀਰ ਸਿੰਘ ਦਿਆਲਪੁਰਾ, ਰਜਿੰਦਰ ਸਿੰਘ ਸਲਾਬਤਪੁਰਾ ਅਤੇ ਸਾਰੀਆਂ ਸਹਿਕਾਰੀ ਸਭਾਵਾਂ ਦੇ ਸਾਰੇ ਮੁਲਾਜਮ ਤੇ ਪਿੰਡਾਂ ਦੇ ਕਿਸਾਨਾ ਨੇ ਵੱਡੀ ਗਿਣਤੀ ਵਿੱਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਜੋਰਦਾਰ ਨਾਅਰੇਬਾਜੀ ਕੀਤੀ। ਧਰਨੇ ਦੌਰਾਨ ਸੈਕਟਰੀ ਅਮਰਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਕਿਸਾਨਾ ਨੂੰ ਕੋਆਪਰੇਟਿਵ ਬੈਂਕ ਵਲੋਂ ਨਵੇਂ ਹੱਦ ਕਰਜਿਆਂ ਅਨੁਸਾਰ ਸਾਉਣੀ ਦੀ ਫਸਲ ਪਾਲਣ ਲਈ 15 ਹਜਾਰ ਰੁਪਏ ਨਗਦ ਅਤੇ 9 ਹਜਾਰ ਰੁਪਏ ਦੀ ਖਾਦ ਜਾਂ ਕੋਈ ਹੋਰ ਜਰੂਰੀ ਵਰਤੋਂ ਦੀਆਂ ਵਸੂਆਂ ਅਤੇ ਹਾੜੀ ਦੀ ਫਸਲ ਪਾਲਣ ਲਈ 14 ਹਜਾਰ ਰੁਪਏ ਨਗਦ ਅਤੇ 9 ਹਜਾਰ ਰੁਪਏ ਖਾਦ ਸਮੇਤ ਹੋਰ ਜਰੂਰੀ ਵਸਤੂਆਂ ਲਈ ਦਿਤੇ ਜਾਣੇ ਤਹਿ ਕੀਤੇ ਸਨ। ਇਸ ਹਿਸਾਬ ਨਾਲ ਸਿਰਫ ਜਿਲ•ੇ ਬਠਿੰਡੇ ਤੋਂ ਇਲਾਵਾ ਹੋਰ ਸਭ ਥਾਵਾਂ ਤੇ ਮਿਲ ਵੀ ਰਹੇ ਹਨ ਪਰ ਸਿਰਫ ਸਾਡੇ ਬਠਿੰਡਾ ਜਿਲੇ• ਵਿੱਚ ਹੀ ਕਿਸਾਨਾ ਨਾਲ ਇਸ ਤਰ•ਾ ਦਾ ਧੱਕਾ ਕੀਤਾ ਜਾ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ। ਇਸ ਸਮੇਂ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ , ਸੁਖਜੀਤ ਸਿੰਘ ਕੋਠਾ ਗੁਰੂ, ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਬੈਂਕਾਂ ਵਾਲੇ 4 ਦਿਨਾ ਦਤੋਂ ਆਪਣੀਆਂ ਨਿੱਜੀ ਜਾਗੀਰਾ ਸਮਝਦੇ ਹੋਏ ਮਨਮਰਜੀ ਨਾਲ ਬੰਦ ਕਰ ਦਿਤੀਆਂ ਹਨ ਜਿਸ ਆਮ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਲਾਇਆ ਬੈਂਕ ਅੱਗੇ ਧਰਨਾ



