Skip to content
Independent perspectives. Global stories.
BREAKING

ਪ੍ਰਿੰਸੀਪਲ ਡਾ. ਸਮਰਾ ਪ੍ਰਿੰਸੀਪਲ ਐਸੋਸੀਏਸ਼ਨ ਦੇ ਮੁੜ ਪ੍ਰਧਾਨ ਬਣੇ

Share this story

ਜਲੰਧਰ, 22 ਮਈ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸੰਬੰਧਿਤ ਗੈਰ ਸਰਕਾਰੀ ਕਾਲਜਾਂ ਦੇ ਪ੍ਰਿਸੀਪਲਾਂ ਦੇ ਸੰਗਠਨ, ਠਪ੍ਰਿੰਸੀਪਲਜ਼ ਐਸੋਸੀਏਸ਼ਨ ਨਾਨ ਗਵਰਨਮੈਂਟ ਐਫਿਲੀਏਟਿਡ ਕਾਲਜਿਜ਼-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰੂ ਦੇ ਪ੍ਰਧਾਨ ਅਤੇ ਉਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੂੰ ਉਨ੍ਹਾਂ ਦੀ ਪਿਛਲੀ ਦੋ ਸਾਲ ਦੀ ਅਵਧੀ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਧਿਆਨ ਵਿਚ ਰਖਦਿਆਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਨ ਵੱਲੋਂ ਸਰਵ ਸਮੰਤੀ ਨਾਲ ਅਗਲੀ ਅਵਧੀ ਲਈ ਮੁੜ ਦੋ ਸਾਲ ਲਈ ਪ੍ਰਧਾਨ ਚੁਣ ਲਿਆ ਹੈ। ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਡਾ. ਸਮਰਾ ਵੱਲੋਂ ਪਿਛਲੀ ਅਵਧੀ ਦੌਰਾਨ ਨਿਭਾਈ ਸ਼ਾਨਦਾਰ ਭੂਮਿਕਾ ਅਤੇ ਐਸੋਸੀਏਸ਼ਨ ਦੀ ਕੀਤੀ ਉਤਸ਼ਾਹ ਵਰਧਕ ਅਗਵਾਈ ਦੀ ਪ੍ਰਸੰਸਾ ਕਰਦਿਆਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਨ ਵੱਲੋਂ ਉਨ੍ਹਾਂ ਨੂੰ ਅਗਲੀ ਅਵਧੀ ਲਈ ਬਤੌਰ ਪ੍ਰਧਾਨ ਸੇਵਾ ਕਰਨ ਦਾ ਅਵਸਰ ਸਵੀਕਾਰ ਕਰਨ ਅਤੇ ਆਪਣੀ ਸਹਿਯੋਗੀ ਨਵੀ ਟੀਮ ਦਾ ਗਠਨ ਕਰਨ ਦੇ ਸਾਰੇ ਹੱਕ ਪ੍ਰਧਾਨ ਕੀਤੇ। ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਅਵਸਰ ਤੇ ਆਪਣੇ ਅਹੁਦੇ ਦੀ ਪਹਿਲੀ ਅਵਧੀ ਸਮੇਂ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਗਲੀ ਅਵਧੀ ਲਈ ਵੀ ਇਸ ਵੱਡਮੁੱਲੇ ਪਿਆਰ ਤੇ ਸਹਿਯੋਗ ਦੀ ਕਾਮਨਾ ਕੀਤੀ। ਲਗਾਤਾਰ ਦੂਜੀ ਵਾਰ ਚੁਣੇ ਗਏ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਮਰਾ ਨੇ ਆਪਣੇ ਸਨੇਹੀਆਂ ਅਤੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰੇ ਉਪਰੰਤ ਨਵੀਂ ਟੀਮ ਦਾ ਗਠਨ ਕੀਤਾ। ਡਾ. ਸਮਰਾ ਅਨੁਸਾਰ ਨਵੀਂ ਟੀਮ ਵਿੱਚ ਉਨ੍ਹਾਂ ਦੇ ਨਾਲ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਜਲੰਧਰ ਦੇ ਪ੍ਰਿੰਸੀਪਲ ਡਾ. ਅਜੈ ਸਰੀਨ ਬਤੌਰ ਉਪ-ਪ੍ਰਧਾਨ, ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਕੇ.ਐਸ. ਰੰਧਾਵਾ ਬਤੌਰ ਜਨਰਲ ਸਕੱਤਰ, ਐਸ.ਐਮ ਕਾਲਜ ਦੀਨਾਨਗਰ ਦੇ ਪ੍ਰਿੰਸੀਪਲ ਡਾ. ਆਰ.ਕੇ.ਤੁੱਲੀ ਬਤੌਰ ਸੰਯੁਕਤ-ਸਕੱਤਰ ਅਤੇ ਡੀ.ਏ.ਵੀ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਐਸ.ਕੇ.ਅਰੌੜਾ ਬਤੌਰ ਵਿੱਤ-ਸਕੱਤਰ ਐਸੋਸੀਏਸ਼ਨ ਨੂੰ ਸੇਵਾਵਾਂ ਦੇਣਗੇ। ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਉਨ੍ਹਾਂ ਦੇ ਨਾਲ ਨਵਗਠਿਤ ਟੀਮ ਨੇ ਐਸੋਸੀਏਸ਼ਨ ਦੇ ਤਮਾਮ ਮੈਂਬਰਾਨ ਦਾ ਉਨ੍ਹਾਂ ਵਿੱਚ ਪ੍ਰਗਟਾਏ ਇਸ ਵਿਸ਼ਵਾਸ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਇਹ ਭਰੋਸਾ ਦਵਾਇਆ ਕਿ ਇਹ ਨਵਗਠਿਤ ਟੀਮ ਡਾ. ਗੁਰਪਿੰਦਰ ਸਿੰਘ ਸਮਰਾ ਦੀ ਸੁਯੋਗ ਅਗਵਾਈ ਵਿਚ ਉਨ੍ਹਾਂ ਦੇ ਵਿਸ਼ਵਾਸ ਤੇ ਪੂਰਾ ਉਤਰੇਗੀ।

WRITTEN BY