ਫਰੀਦਕੋਟ, 22 ਮਈ (ਰਜਿੰਦਰ ਅਰੋੜਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਫਰੀਦਕੋਟ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਸ: ਰਛਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਟ ਹਾਊਸ ਫਰੀਦਕੋਟ ਵਿਖੇ ਹੋਈ ।ਬਲਾਕ ਪ੍ਰਧਾਨ ਡਾ ਰਛਪਾਲ ਸਿੰਘ ਸੰਧੂ ਨੇ ਅਤੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਲਸਾ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਸਖਤ ਸ਼ਬਦਾ ਵਿਚ ਨਿਖੇਧੀ ਕਰਦਿਆ ਕਿਹਾ ਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਹੈ ਉਹ ਲੋਕ ਮਾਰੂ ਫੈਸਲਾ ਹੈ ਜੇਕਰ ਸਰਕਾਰ ਇਹ ਫੈਸਲਾ ਲਾਗੂ ਕਰਦੀ ਹੈ ਤਾਂ ਕਿੰਨੇ ਘਰ ਬੇਰੁਜ਼ਗਾਰ ਹੋ ਜਾਣਗੇ ਜਿਸ ਦਾ ਸਰਕਾਰ ਨੂੰ ਪਤਾ ਨਹੀ। ਅੰਦਾਜਨ ਰਿਪੋਰਟ ਅਨੁਸਾਰ ਪੰਜਾਬ ਵਿਚ ਤਕਰੀਬਨ 12 ਹਜਾਰ ਪਿੰਡ ਹਨ ਅਤੇ ਹਰ ਪਿੰਡ ਵਿਚ ਕਰੀਬ 5 ਜਾਂ 6 ਆਰ ਐਮ ਪੀ ਡਾਕਟਰਾਂ ਦੀ ਐਵਰੇਜ ਕਢੀ ਜਾਵੇ ਤਾਂ 60-70 ਹਜਾਰ ਡਾ ਲੋਕ ਬੇਰੁਜ਼ਗਾਰ ਹੋ ਜਾਣਗੇ। ਜਦਕਿ ਕੈਪਟਨ ਸਰਕਾਰ ਨੇ ਵੋਟਾਂ ਤੋ ਪਹਿਲਾਂ ਆਰ ਐਮ ਪੀ ਡਾਕਟਰਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਆਰ ਐਮ ਪੀ ਡਾਕਟਰਾਂ ਨੂੰ ਪਹਿਲ ਦੇ ਆਧਾਰ ਤੇ ਰਜਿਸਟਰੇਸ਼ਨ ਦੇਵੇਗੀ ਅਤੇ ਚੋਣ ਮੈਨੀਫੈਸਟੋ ਵਿਚ ਵੀ ਪਾਇਆ ਗਿਆ ਸੀ ਪਰ ਸਰਕਾਰ ਬਣਦੇ ਹੀ ਆਪਣੇ ਵਾਅਦੇ ਤੋ ਮੁਕਰ ਗਈ ਹੈ। ਅਤੇ ਹੁਣ ਆਰ ਐਮ ਪੀ ਡਾਕਟਰਾਂ ਦੀ ਰੋਜੀ ਰੋਟੀ ਬੰਦ ਕਰਵਾਉਣ ਤੇ ਤੁਲੀ ਹੋਈ ਹੈ। ਇਸ ਮੀਟਿੰਗ ਵਿਚ ਵਿਚ ਜਿਲਾ ਪ੍ਰਧਾਨ ਸ: ਜਗਜੀਤ ਸਿੰਘ ਖਾਲਸਾ ਤੋ ਇਲਾਵਾ ਡਾ: ਰਛਪਾਲ ਸਿੰਘ ਸੰਧੂ, ਡਾ: ਖੁਸ਼ੀ ਰਾਮ, ਡਾ: ਅੰਮ੍ਰਿਤ ਪਾਲ ਸਿੰਘ, ਡਾ: ਸੇਵਕ ਸਿੰਘ, ਡਾ: ਗੁਰਮੀਤ ਸਿੰਘ ਢੁਡੀ , ਡਾ: ਸੁਰੇਸ਼ ਕੁਮਾਰ , ਡਾ: ਰਮੇਸ਼ ਕੁਮਾਰ , ਡਾ ਰਜਿੰਦਰ ਕੁਮਾਰ, ਡਾ ਜੀਤੂ ਬੁਗਰਾ , ਡਾ ਸੰਦੀਪ ਸਿੰਘ ਤੋ ਇਲਾਵਾ ਹੋਰ ਡਾਕਟਰ ਸਾਥੀ ਮੌਜੂਦ ਸਨ।
ਆਰ.ਐਮ.ਪੀ. ਡਾਕਟਰਾਂ ਨੇ ਕੀਤੀ ਮੀਟਿੰਗ



