ਤਲਵੰਡੀ ਸਾਬੋ, 22 ਮਈ (ਰਾਮ ਰੇਸ਼ਮ ਸ਼ਰਨ)-ਬੀਤੇ ਦਿਨੀ ਦਰਿਆਵਾਂ ਦੇ ਪਾਣੀ ਵਿਚ ਜਹਿਰੀਲੇ ਰਸਾਇਣ ਮਿਲਣ ਨਾਲ ਵਡੀ ਪਧਰ ਤੇ ਮਛੀਆਂ ਤੇ ਜੀਵ ਜੰਤੂ ਮਰਨ ਦੀਆਂ ਘਟਨਾਵਾਂ ਤੇ ਜਿਥੇ ਵਾਤਾਵਰਨ ਪ੍ਰੇਮੀਆਂ ਨੇ ਚਿੰਤਾ ਜਾਹਿਰ ਕੀਤੀ ਸੀ ਉਥੇ ਧਾਰਮਿਕ ਸਖਸ਼ੀਅਤਾਂ ਨੇ ਵੀ ਇਸ ਮਾਮਲੇ ਤੇ ਆਪਣੀ ਪ੍ਰਤੀ ਕ੍ਰਿਆ ਦਿਤੀ ਹੈ।ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁਢਾ ਦਲ (96 ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਅਜ ਬੁਢਾ ਦਲ ਮੁਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਸਾਹਿਬ ਤੋਂ ਜਾਰੀ ਪ੍ਰੈਸ ਬਿਆਨ ਵਿਚ ਸਰਕਾਰ ਤੋਂ ਵਾਤਾਵਰਨ ਵਿਚ ਘੁਲ ਰਹੇ ਜਹਿਰ ਨੂੰ ਰੋਕਣ ਲਈ ਸਖਤ ਨਿਯਮ ਬਣਾਉਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਪਾਣੀ ਵਿਚ ਜਹਿਰੀਲੀਆਂ ਵਸਤਾਂ ਦਾ ਘੁਲ ਜਾਣਾ ਤੇ ਉਸ ਨਾਲ ਲਖਾਂ ਛੋਟੇ ਵਡੇ ਜੀਵਾਂ ਦੇ ਜੀਵਨ ਤੇ ਖਤਰੇ ਦੇ ਬਦਲ ਮੰਡਰਾ ਜਾਣਾ ਇਕ ਚਿੰਤਾਜਨਕ ਵਿਸ਼ਾ ਹੈ।ਉਨਾਂ ਕਿਹਾ ਕਿ ਜਿਥੇ ਅਜ ਸਭ ਤੋਂ ਵਡੀ ਲੋੜ ਹੀ ਵਾਤਾਵਰਨ ਨੂੰ ਬਚਾਉਣ ਲਈ ਯਤਨ ਕਰਨ ਦੀ ਹੈ ਉਥੇ ਅਜਿਹੀ ਘਟਨਾ ਵਾਪਰ ਜਾਣ ਨਾਲ ਹਰ ਵਿਅਕਤੀ ਨੂੰ ਜੋ ਸਮਾਜ ਪ੍ਰਤੀ ਚੰਗੀ ਸੋਚ ਰਖਦਾ ਹੈ ਨੂੰ ਧਕਾ ਲਗਾ ਹੈ।ਬੁਢਾ ਦਲ ਮੁਖੀ ਨੇ ਕਿਹਾ ਕਿ ਸਰਕਾਰਾਂ ਅਜਿਹੇ ਸਖਤ ਨਿਯਮ ਬਣਾਉਣ ਕਿ ਪਾਣੀਆਂ ਵਿਚ ਜਹਿਰ ਘੋਲਣ ਵਾਲੇ ਅਤੇ ਦਰਖਤਾਂ ਦੀ ਤਬਾਹੀ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਾ ਬੰਦੋਬਸਤ ਹੋਵੇ ਤਾਂ ਕਿ ਕੋਈ ਅਜਿਹਾ ਕਰਨ ਬਾਰੇ ਸੋਚ ਵੀ ਨਾ ਸਕੇ।
ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵਾਤਾਵਰਨ ਦੀ ਸ਼ੁਧਤਾ ਲਈ ਵਧ ਤੋਂ ਵਧ ਦਰਖਤ ਲਾਏ ਜਾਣ ਤੇ ਪਾਣੀ ਵਿਚ ਕਿਸੇ ਕਿਸਮ ਦਾ ਗੰਦ ਨਾ ਸੁਟਿਆ ਜਾਵੇ ਤਾਂ ਹੀ ਵਾਤਾਵਰਨ ਵਿਚ ਤੇਜੀ ਨਾਲ ਵਾਪਰ ਰਹੀਆਂ ਤਬਦੀਲੀਆਂ ਨੂੰ ਰੋਕਿਆ ਜਾ ਸਕੇ।
ਵਾਤਾਵਰਨ ’ਚ ਘੁਲ ਰਹੇ ਜ਼ਹਿਰ ਨੂੰ ਰੋਕਣ ਲਈ ਸਖਤ ਨਿਯਮ ਬਣਾਵੇ ਸਰਕਾਰ : ਬੁਢਾ ਦਲ ਮੁਖੀ



