ਜਲੰਧਰ, 22 ਮਈ (ਪੰਜਾਬ ਟਾਇਮਜ਼ ਬਿਊਰੋ)- ਸ਼ਾਹਕੋਟ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਰਾ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਲਈ ਪਾਰਟੀ ਦੀ ਟਿਕਟ ਪ੍ਰਾਪਤ ਕਰਨ ਵਿਚ ਉਨ੍ਹਾਂ ਵਲੋਂ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਗਲ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਅਜ ਕਿਹਾ ਕਿ ਨਾ ਤਾਂ ਉਹ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਜਾਤ-ਪਾਤ ਦੀ ਰਾਜਨੀਤੀ ਵਿਚ ਵਿਸ਼ਵਾਸ ਰਖਦੀ ਹੈ।ਪੱਤਰਕਾਰਾਂ ਵੱਲੋਂ ਇਹ ਪੁਛੇ ਜਾਣ ਤੇ ਕਿ ਹਲਕੇ ਵਿਚ ਕੰਬੋਜ਼ ਦੀ ਵਡੀ ਗਿਣਤੀ ਹੋਣ ਦੇ ਬਾਵਜੂਦ ਉਨ੍ਹਾਂ ਖੁਦ ਕੰਬੋਜ ਹੁੰਦਿਆਂ ਇਹ ਉਪ ਚੋਣ ਕਿਉਂ ਨਹੀਂ ਲੜੀ, ਸ. ਲਾਲ ਸਿੰਘ ਨੇ ਕਿਹਾ ਠਇਥੇ ਮੇਰੇ ਇਹ ਦਸਣਾ ਬਣਦਾ ਹੈ ਕਿ ਲਾਡੀ ਸ਼ੇਰੋਵਾਲੀਆ ਜਿੰਨਾਂ ਜਟ ਹੈ ਉਨਾਂ ਹੀ ਕੰਬੋਜ਼ ਹੈ ਕਿਉਂਕਿ ਉਹ ਬਿਨਾ ਜਾਤ-ਪਾਤ ਦਾ ਭੇਦ-ਭਾਵ ਕੀਤਿਆਂ ਖੇਤਰ ਦੇ ਸਮੁਚੇ ਲੋਕਾਂ ਨਾਲ ਪੂਰੀ ਤਰ੍ਹਾਂ ਘੁਲਿਆ-ਮਿਲਿਆ ਹੋਇਆ ਹੈ।ਠਪੀ.ਸੀ.ਸੀ ਪ੍ਰਧਾਨ ਦੇ ਅਹੁਦੇ ‘ਤੇ ਰਹਿਣ ਤੋਂ ਇਲਾਵਾ ਵਖ-ਵਖ ਸਰਕਾਰਾਂ ਦੌਰਾਨ ਮਹਤਵਪੂਰਨ ਆਹੁਦਿਆਂ ਤੇ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਸ. ਲਾਲ ਸਿੰਘ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਪਾਰਟੀ ਦੀ ਹਾਈ ਕਮਾਂਡ ਦੁਆਰਾ ਉਮੀਦਵਾਰ ਦੀ ਚੋਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਲਾਡੀ ਦੇ ਨਾਂਅ ਦਾ ਸੁਝਾਅ ਦਿਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਪਾਰਟੀ ਲਈ ਉਹ ਸਭ ਤੋਂ ਵਧੀਆ ਉਮੀਦਵਾਰ ਹੈ ਕਿਉਂਕਿ ਉਹ ਹਰੇਕ ਵਰਗ ਦੇ ਲੋਕਾਂ ਦੀ ਪਸੰਦ ਹੈ।ਲਾਲ ਸਿੰਘ ਨੇ ਲੋਕਾਂ ਨੂੰ ਪਖਪਾਤੀ ਪਧਰ ਤੋਂ ਉਪਰ ਉਠਣ ਅਤੇ ਕਾਂਗਰਸ ਦੇ ਉਮੀਦਵਾਰ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜਨਤਕ ਕਾਨਫਰੰਸਾਂ ਦੀ ਲੜੀ ਦੌਰਾਨ ਵਖ ਵਖ ਪਿੰਡਾਂ ਦੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਚਾਰ ਸਾਲ ਬਾਕੀ ਹਨ ਅਤੇ ਤੁਸੀਂ ਲਾਡੀ ਨੂੰ ਜਿਤਾਉਣ ਉਪਰੰਤ ਇੰਨਾਂ ਚਾਰ ਸਾਲਾਂ ਦੌਰਾਨ ਆਪਣੇ ਆਲੇ-ਦੁਆਲੇ ਵਡਾ ਫਰਕ ਮਹਿਸੂਸ ਕਰਗੋ।
ਲਾਡੀ ਸ਼ੇਰੋਵਾਲੀਆ ਨੂੰ ਹਰ ਵਰਗ ਦਾ ਪਿਆਰ ਹਾਸਿਲ : ਲਾਲ ਸਿੰਘ



