ਅਮਰਗੜ੍ਹ, 22 ਮਈ (ਸੁਖਵਿੰਦਰ ਸਿੰਘ ਅਟਵਾਲ)- ਲੰਘੀਂ 15 ਮਈ ਨੂੰ ਸਰਪੰਚ ਸੁਖਦੇਵ ਸਿੰਘ ਮੰਡੀਆਂ ਦੇ ਭਤੀਜ਼ ਜਵਾਈ ਜਸਪਿੰਦਰ ਸਿੰਘ ਸੇਖੋਂ ਪੁੱਤਰ ਸ. ਮਨਜੀਤ ਸਿੰਘ ਸੇਖੋਂ ਦੀ ਧੂਰੀ-ਸੰਗਰੂਰ ਰੋਡ ’ਤੇ ਹੋਏ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਦਰਦਨਾਕ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ਼ ਦੀ ਲਹਿਰ ਦੌੜ ਗਈ। ਇਸ ਦੁੱਖ ਦੀ ਘੜੀ ਵਿੱਚ ਇਲਾਕੇ ਦੀਆਂ ਅਨੇਕਾਂ ਧਾਰਮਿਕ, ਰਾਜਨੀਤਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਰਪੰਚ ਸੁਖਦੇਵ ਸਿੰਘ ਮੰਡੀਆਂ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਸਰਪੰਚ ਮੰਡੀਆਂ ਨੂੰ ਗਹਿਰਾ ਸਦਮਾ



