Skip to content
Independent perspectives. Global stories.
BREAKING

ਬੇਰੁਜ਼ਗਾਰੀ ਅਤੇ ਨਸ਼ੇ ਨਾਲ ਜੂਝ ਰਹੇ ਨੌਜਵਾਨ ਸ਼ਾਹਕੋਟ ਚੋਣ ’ਚ ਕੈਪਟਨ ਤੇ ਬਾਦਲਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ : ਮੀਤ ਹੇਅਰ

Share this story

ਨਸ਼ੇ ਨਾਲ ਨਸਲਾਂ ਤਬਾਹ ਕਰਨ ਵਾਲੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਲੋਕ ਕਦੀ ਮੁਆਫ ਨਹੀਂ ਕਰਨਗੇ : ਮਨਜਿੰਦਰ ਸਿੱਧੂ

ਸ਼ਾਹਕੋਟ, 22 ਮਈ (ਸੁਰਿੰਦਰ ਸਿੰਘ ਖਾਲਸਾ)- ਭਾਰਤ ਦੀ ਆਜ਼ਾਦੀ ਤੋਂ 70 ਸਾਲ ਬਾਅਦ ਵੀ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ, ਨਸ਼ੇ ਅਤੇ ਗ਼ਰੀਬੀ ਨਾਲ ਜੂਝ ਰਹੇ ਹਨ। ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਦੀਆਂ ਸਰਕਾਰਾਂ ਇਸ ਲਈ ਜਿੰਮੇਵਾਰ ਹਨ। ਇਨ੍ਹਾਂ ਗਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਮੀਤ ਹੇਅਰ ਨੇ ਸ਼ਾਹਕੋਟ ਦੇ ਪਿੰਡਾਂ ਵਿਚ ਕੈਂਪੇਨ ਦੌਰਾਨ ਕੀਤਾ। ਲੋਹੀਆਂ ਖ਼ਾਸ ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਹੇਅਰ ਨੇ ਕਿਹਾ ਕਿ ਇਸ ਸਮੇਂ ਦੇਸ਼ ਦੀ ਕੁਲ ਜਨਸੰਖਿਆ ਵਿਚ ਬਹੁ ਗਿਣਤੀ ਨੌਜਵਾਨਾਂ ਦੀ ਹੈ ਪ੍ਰੰਤੂ ਕਿਸੇ ਵੀ ਪਾਰਟੀ ਨੇ ਨੌਜਵਾਨਾਂ ਦੀ ਕਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੁਖ ਤਾਕਤ ਨੌਜਵਾਨ ਹਨ ਅਤੇ ਸੂਬੇ ਅਤੇ ਦੇਸ਼ ਦੀ ਕਿਸਮਤ ਬਦਲਣ ਲਈ ਆਮ ਆਦਮੀ ਪਾਰਟੀ ਨੌਜਵਾਨਾਂ ਨੂੰ ਨਾਲ ਲੈ ਕੇ ਚਲ ਰਹੀ ਹੈ। ਹੇਅਰ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਵਿਚ ਧਕਿਆ ਹੈ ਅਤੇ ਆਪਣੇ ਰਾਜਨੀਤਿਕ ਕਾਰਜਾਂ ਲਈ ਵਰਤਿਆ ਹੈ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨ ਉਠ ਖੜ੍ਹੇ ਹੋਣ ਅਤੇ ਨਸ਼ੇ ਦੇ ਸੌਦਾਗਰਾਂ ਅਤੇ ਲੋਕਾਂ ਨਾਲ ਧੋਖਾ ਕਰਕੇ ਸਤਾ ਪ੍ਰਾਪਤ ਕਰਨ ਵਾਲੇ ਲੋਕਾਂ ਖਿਲਾਫ ਜੰਗ ਦਾ ਐਲਾਨ ਕਰਨ। ਹੇਅਰ ਨੇ ਕਿਹਾ ਕਿ ਅਜ ਦੇ ਸਮੇਂ ਦੀ ਮੁਖ ਮੰਗ ਹੈ ਕਿ ਸ਼ਾਹਕੋਟ ਦੇ ਨੌਜਵਾਨ ਨਸ਼ੇ ਵਿਚ ਲਥਪਥ ਅਕਾਲੀਆਂ ਅਤੇ ਰੇਤ ਮਾਫ਼ੀਆ ਕਾਂਗਰਸੀਆਂ ਨੂੰ ਸ਼ਾਹਕੋਟ ਵਿਚ ਹਰਾਉਣ ਅਤੇ ਆਪਣੀ ਜਾਗਦੀ ਜਮੀਰ ਦਾ ਸਬੂਤ ਦੇਣ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿਧੂ ਨੇ ਕਿਹਾ ਕਿ ਸਰਕਾਰ ਨਸ਼ੇ ਖਤਮ ਕਰਨ ਦੇ ਵਡੇ ਵਡੇ ਦਾਅਵੇ ਕਰਦੀਆਂ ਹਨ ਪਰੰਤੂ ਅਸਲ ਵਿਚ ਇਸ ਵਲ ਕੋਈ ਧਿਆਨ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਮਾਝੇ ਅਤੇ ਦੁਆਬੇ ਦੇ ਖੇਤਰਾਂ ਵਿਚ ਚਿਟੇ ਨਾਲ ਅਣਗਿਣਤ ਮੌਤਾਂ ਹੋ ਚੁਕੀਆਂ ਹਨ ਪ੍ਰੰਤੂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਹਥ ਤੇ ਹਥ ਧਰ ਕੇ ਬੈਠਾ ਹੈ। ਇਸ ਮੌਕੇ ਉਨ੍ਹਾਂ ਨਾਲ ਸੁਖਬੀਰ ਸਿੰਘ ਵਲਟੋਹਾ, ਪਰਮਿੰਦਰ ਸਿੰਘ ਬਗਾ, ਮਲਕੀਤ ਸਿੰਘ ਔਲਖ, ਸੰਦੀਪ ਕਰਮਗੜ੍ਹ ਆਦਿ ਨੇਤਾ ਮੌਜੂਦ ਸਨ।

WRITTEN BY