Skip to content
Independent perspectives. Global stories.
BREAKING

ਸ਼ਾਹਕੋਟ ਜਿਮਨੀ ਚੋਣ ’ਚ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਹੱਕ ’ਚ ਕੀਤਾ ਪ੍ਰਚਾਰ

Share this story

ਫੂਲ ਟਾਊਨ, 22 ਮਈ (ਮੱਖਣ ਸਿੰਘ ਬੁੱਟਰ)- ਸ਼ਾਹਕੋਟ ਜਿਮਨੀ ਚੋਣ ਦੇ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਹੱਕ ਵਿੱਚ ਪਿੰਡ ਢਿਪਾਲੀ ਅਤੇ ਭਾਈ ਰੂਪਾ ਦੇ ਕਾਂਗਰਸੀ ਵਰਕਰਾਂ ਨੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਵਿੱਚ ਸ਼ਾਹਕੋਟ ਵਿਖੇ ਡੋਰ-ਟੂ-ਡੋਰ ਜਾ ਕੇ ਵੋਟਾਂ ਮੰਗੀਆਂ। ਕਾਂਗਰਸ ਦੇ ਸੀਨੀਅਰ ਆਗੂ ਜਗਰਾਜ ਸਿੰਘ ਭੁੱਲਰ ਢਿਪਾਲੀ ਅਤੇ ਤੀਰਥ ਸਿੰਘ ਸਿੱਧੂ ਭਾਈਰੂਪਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਵਿਧਾਨ ਸਭਾ ਦੀਆਂ ਚੋਣਾਂ ਦਰਮਿਆਨ ਕੀਤੇ ਕਰਜਾ ਮੁਆਫ ਕਰਨ ਦੇ ਵਾਅਦਿਆਂ ਨੂੰ ਅਮਲੀਜਾਮਾ ਪਹਿਨਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿਤਾ ਹੈ ਕਿ ਕਾਂਗਰਸ ਦੀ ਸਰਕਾਰ ਵੱਲੋ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਹੋਣਗੇ।
ਇਸ ਇਤਹਾਸਿਕ ਫੈਸਲੇ ਤੋਂ ਸਪੱਸ਼ਟ ਹੈ ਕਿ ਕੈਪਟਨ ਹੀ ਪੰਜਾਬੀਆਂ ਦੇ ਦਰਦ ਨੂੰ ਸਮਝਦੇ ਹਨ ਅਤੇ ਉਨਾ ਹਰ ਵਰਗ ਦਾ ਖਿਆਲ ਹੈ ਅਤੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਸਮੇਂ-ਸਮੇਂ ਤੇ ਪੂਰਾ ਕਰਨਗੇ।ਉਨਾ ਸ਼ਾਹਕੋਟ ਚੋਣ ਬਾਰੇ ਕਿਹਾ ਕਿ ਉਥੋ ਦੇ ਵੋਟਰਾਂ ਦਾ ਕਾਂਗਰਸ ਪ੍ਰਤੀ ਮੋਹ ਹੈ ਅਤੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ। ਇਸ ਮੌਕੇ ਕਾਲਾ ਸਿੰਘ ਬੀਹਲਾ, ਮਹਿੰਦਰ ਸਿੰਘ ਮਿੰਦਾ, ਗੁਰਚਰਨ ਸਿੰਘ ਧਾਲੀਵਾਲ, ਜਗਜੀਤ ਸਿੰਘ ਯੂਥ ਪ੍ਰਧਾਨ ਕੋਇਰ ਸਿੰਘ ਵਾਲਾ, ਸੁਖਪਾਲ ਸਿਮਘ ਕਾਲਾ ਦਿਆਲਪੁਰਾ, ਬੇਅੰਤ ਸਿੰਘ ਮੱਲੂਆਣਾ ਆਦਿ ਹਾਜ਼ਰ ਸਨ।

WRITTEN BY