Skip to content
Independent perspectives. Global stories.
BREAKING

ਸ਼ਾਹਕੋਟ ਚੋਣ ’ਚ ਲੋਕ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਜਿਤਾਉਣਗੇ : ਗਗਨਜੀਤ ਸਿੰਘ ਬਰਨਾਲਾ

Share this story

ਬਰਨਾਲਾ, 22 ਮਈ (ਬਲਜਿੰਦਰ ਸਿੰਘ ਚੋਹਾਨ)- ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਵਿੱਚ ਸ ਗਗਨਜੀਤ ਸਿੰਘ ਬਰਨਾਲਾ ਕੌਮੀ ਜਰਨਲ ਸਕਤਰ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਕਈ ਦਿਨਾਂ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹਕ ਵਿਚ ਘਰ ਘਰ ਜਾ ਕੇ ਪਾਰਟੀ ਦੀਆ ਨੀਤੀਆਂ ਤੋ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਇਸ ਸਬਦੀ ਗਲ ਕਰਦਿਆਂ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕੇ ਕਾਂਗਰਸ ਪਾਰਟੀ ਵੱਲੋਂ ਹਲਕਾ ਸ਼ਾਹਕੋਟ ਵਿਖੇ ਸਰਕਾਰੀ ਮਸ਼ੀਨਰੀ ਦੀ ਜੰਮ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਸਾਰੇ ਮੰਤਰੀ ਲੋਕਾਂ ਦੇ ਕੰਮ ਕਰਨ ਦੀ ਬਜਾਏ ਸ਼ਾਹਕੋਟ ਹੀ ਡੇਰਾ ਜਮਾਈ ਬੈਠੇ ਹਨ ਪਰ ਹਲਕਾ ਸ਼ਾਹਕੋਟ ਦੇ ਲੋਕ ਜਿਨ੍ਹਾਂ ਨੇ ਪੰਜ ਵਾਰ ਸ ਅਜੀਤ ਸਿੰਘ ਕੋਹਾੜ ਨੂੰ ਜਿਤਾਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਭਲਾਈ ਦੇ ਕੰਮ ਕੀਤੇ ਅਤੇ ਹਲਕੇ ਦਾ ਵਿਕਾਸ ਵੀ ਕਰਵਾਇਆ ਪਰ ਜਦੋਂ ਤੋਂ ਕਾਂਗਰਸ ਸਰਕਾਰ ਸਤਾ ਵਿਚ ਆਈ ਹੈ ਉਸੇ ਸਮੇ ਤੋ ਲੋਕ ਭਲਾਈ ਦੀਆ ਸਾਰੀਆਂ ਸਕੀਮਾਂ ਬੰਦ ਕਰ ਦਿਤੀਆਂ ਗਈਆਂ ਹਨ ਉਨਾਂ ਕਿਹਾ ਕੇ ਸ਼ਾਹਕੋਟ ਦੇ ਲੋਕ ਵਡੇ ਫਰਕ ਨਾਲ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਜਿਤਾਉਣਗੇ ਅਤੇ ਕਾਂਗਰਸ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ।

WRITTEN BY