Skip to content
Independent perspectives. Global stories.
BREAKING

ਫਰੀ ਮੈਡੀਕਲ ਕੈਂਪ ’ਚ 400 ਮਰੀਜ਼ਾਂ ਦਾ ਚੈਂਕਅੱਪ

Share this story

ਬਰਨਾਲਾ, 20 ਮਈ (ਬਲਜਿੰਦਰ ਸਿੰਘ ਚੌਹਾਨ)- ਨੇੜਲੇ ਪਿੰਡ ਠੀਕਰੀਵਾਲਾ ਦੇ ਗੁਰਦੁਆਰਾ ਦਸਵੀਂ ਪਾਤਸਾਹੀ ਵਿਖੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਭੁੱਲਰ ਅਤੇ ਅਵਤਾਰ ਸਿੰਘ ਮਾਨ ਨੇ ਦੱਸਿਆ ਕਿ ਸਮੇਂ ਸਮੇਂ ਤੇ ਪਿੰਡ ਵਾਸੀਆਂ ਦੀ ਸ਼ਿਹਤ ਦਾ ਧਿਆਨ ਰੱਖਦੇ ਹੋਏ ਫਰੀ ਮੈਡੀਕਲ ਕੈਂਪ ਲਗਾਏ ਜਾਦੇ ਰਹੇ ਹਨ । ਅੱਜ ਗੁਰਦੁਆਰਾ ਸਾਹਿਬ ਵਿਖੇ ਹੀ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਸਿਵਲ ਹਸਪਤਾਲ ਬਰਨਾਲਾ ਦੇ ਮਸਹੂਰ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ 400 ਦੇ ਕਰੀਬ ਲੋੜ ਬੰਦ ਮਰੀਜਾਂ ਦਾ ਚੈਕ ਅੱਪ ਕਰਕੇ ਉਹਨਾ ਨੂੰ ਫਰੀ ਦਵਾਈਆਂ ਦਿੱਤੀ ਗਈਆਂ । ਇਸ ਸਬੰਧੀ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਸੂਗਰ,ਦਿਲ ਦੀਆਂ ਬਿਮਾਰੀਆਂ ,ਬਲੱਡ ਪ੍ਰੈਸਰ, ਛਾਤੀ ਦੇ ਰੋਗਾਂ ਸਬੰਧੀ ਮਰੀਜਾਂ ਨੂੰ ਚੈਕ ਕੀਤਾ ਗਿਆ ਤੇ ਉਹਨਾ ਨੂੰ ਇਹਨਾ ਰੋਗਾਂ ਤੋਂ ਬਚਣ ਲਈ ਉਪਾਅ ਤੇ ਦਵਾਈਆਂ ਵੀ ਦਿੱਤੀਆਂ ਗਈਆ। ਇਹ ਵੀ ਕਿਹਾ ਗਿਆ ਕਿ ਆਪਣੇ ਆਲੇ-ਦੁਆਲੇ ਸਫਾਈ ਰੱਖੋ ਤਾ ਜੋ ਭਵਿੱਖ ਵਿੱਚ ਉਹਨਾ ਨੂੰ ਬਿਕਾਰੀਆਂ ਨਾਲ ਲੱਗ ਸਕਣ। ਸਮੇਂ ਸਮੇਂ ਤੇ ਆਪਣੇ ਘਰ ਦੇ ਅੱਗੇ ਬਣੀਆਂ ਨਾਲੀਆਂ ਚੈਬਰਾ ਉੱਪਰ ਸ਼ਿਹਤ ਵਿਭਾਗ ਨਾਲ ਸੰਪਰਕ ਕਰਕੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਉੱਧਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਭੁੱਲਰ ਨੇ ਡਾ. ਮਨਪ੍ਰੀਤ ਸਿੱਧੂ ਦੀਆਂ ਵਧੀਆਂ ਸੇਵਾਵਾਂ ਬਦਲੇ ਸਮੁੱਚੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਹਰਦੇਵ ਸਿੰਘ, ਮੈਂਬਰ ਮੁਖਤਿਆਰ ਸਿੰਘ, ਮੈਂਬਰ ਅਵਤਾਰ ਸਿੰਘ, ਮੈਂਬਰ ਅਮਰਜੀਤ ਸਿੰਘ, ਮੰਗਲ ਸਿੰਘ ਠੀਕਰੀਵਾਲਾ,ਨੌਜਵਾਨ ਸਭਾ ਦੇ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।

WRITTEN BY