ਕੋਈ ਸ਼ਕਤੀ ਸਾਡੇ ਕੋਲੋਂ ਅਰੁਣਾਚਲ ਪ੍ਰਦੇਸ਼ ਨੂੰ ਨਹੀਂ ਖੋਹ ਸਕਦੀ : ਮੋਦੀ

image ਪਾਸੀਘਾਟ, 22 ਫ਼ਰਵਰੀ (ਵਿਸ਼ਵ ਵਾਰਤਾ) : ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਵਿਚ ਰੈਲੀ ਨੂੰ ਸੰਬੋਧਨ ਕਰਦਿਲਆਂ ਕਿਹਾ ਕਿ ਇਸ ਸੂਬੇ ਨੂੰ ਦੁਨੀਆ ਦੀ ਕੋਈ ਵੀ ਤਾਕਤ ਭਾਰਤ ਤੋਂ ਨਹੀਂ ਖੋਹ ਸਕਦੀ। ਉਨ੍ਹਾਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿਖੜਵਾਂ ਅੰਗ ਹੈ ਤੇ ਸਦਾ ਰਹੇਗਾ। ਭਾਰਤ ਦੇ ਪੜੌਸੀ ਦੇਸ਼ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਨੂੰ ਵਾਰ-ਵਾਰ ਆਪਣਾ ਹਿੱਸਾ ਦੱਸੇ ਜਾਣ ’ਤੇ ਨਰਿੰਦਰ ਮੋਦੀ ਨੇ ਸਪਸ਼ਟ ਕੀਤਾ ਕਿ ਕੋਈ ਵੀ ਸ਼ਕਤੀ ਸਾਡੇ ਕੋਲੋਂ ਅਰੁਣਾਚਲ ਪ੍ਰਦੇਸ਼ ਨੂੰ ਨਹੀਂ ਖੋਹ ਸਕਦੀ।

ਸ੍ਰੀ ਮੋਦੀ ਨੇ ਪਹਿਲੀ ਵਾਰੀ ਆਪਣੀ ਵਿਦੇਸ਼ੀ ਨੀਤੀ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਚੀਨ ਆਪਣੀ ‘ਵਿਸਥਾਰਵਾਦੀ ਮਾਨਸਿਕਤਾ’ ਦਾ ਤਿਆਗ ਕਰ ਦੇਵੇ ਤੇ ਦੋਨਾਂ ਦੇਸ਼ਾਂ ਨੂੰ ਸ਼ਾਂਤੀ ਤੇ ਵਿਕਾਸ ਦੇ ਰਾਹ ’ਤੇ ਅੱਗੇ ਵਧਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਰੈਲੀ ਵਿਚ ਆਖਿਆ ਕਿ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਚੀਨ ਜਾਂ ਕਿਸੇ ਹੋਰ ਦੇ ਡਰ ਹੇਠਾਂ ਆਉਣ ਦੀ ਜ਼ਰੂਰਤ ਨਹੀਂ।

Send this to a friend