ਲੁਧਿਆਣਾ, 22 ਫ਼ਰਵਰੀ (ਪੀ. ਟੀ.)-‘ਇਕ ਪਾਸੇ ਭਾਰਤ ਦੀ ਸਮੁੱਚੀ ਬੀਜੇਪੀ, ਆਰ.ਐਸ.ਐਸ, ਫਿਰਕੂ ਸੰਗਠਨ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਏ ਟੀ.ਵੀ. ਚੈਨਲਾਂ ਅਤੇ ਮੀਡੀਏ ਨੂੰ ਧਨ-ਦੌਲਤਾ ਦੇ ਭੰਡਾਰਾ ਰਾਹੀ ਖ਼ਰੀਦਕੇ ਭਾਰਤ ਨਿਵਾਸੀਆਂ ਵਿਚ ਇਹ ਪ੍ਰਚਾਰ ਕਰ ਰਹੇ ਹਨ ਕਿ ਮੁਸਲਿਮ ਕੌਮ ਦਾ ਕਾਤਲ ਅਤੇ 60 ਹਜ਼ਾਰ ਸਿੱਖਾਂ ਦਾ ਉਜਾੜਾ ਕਰਨ ਵਾਲਾ ਮੁਤੱਸਵੀ ਮੋਦੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਸਮੁੱਚੇ ਭਾਰਤ ਨਿਵਾਸੀਆਂ ਵਿਚ ਹਰਮਨ ਪਿਆਰੇ ਹਨ ਅਤੇ ਭਾਰਤ ਦੇ ਨਿਵਾਸੀ ਮੋਦੀ ਨੂੰ ਵਜ਼ੀਰ-ਏ-ਆਜ਼ਮ ਬਣਾਉਣਾ ਚਾਹੁੰਦੇ ਹਨ । ਦੂਸਰੇ ਪਾਸੇ ਸ੍ਰੀ ਮੋਦੀ ਅਤੇ ਸ. ਬਾਦਲ ਦੀ ਸੁਰੱਖਿਆ ਲਈ, ਜਗਰਾਉਂ ਵਿਖੇ 23 ਫ਼ਰਵਰੀ ਨੂੰ ਕੀਤੀ ਜਾ ਰਹੀ ‘‘ਫ਼ਤਹਿ ਰੈਲੀੂ ਦੀ ਸਟੇਜ਼ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਖਜ਼ਾਨੇ ਵਿਚੋਂ ਲੱਖਾਂ ਰੁਪਏ
ਖ਼ਰਚਕੇ ‘‘ਬੁਲਟ ਪਰੂਫੂ ਬਣਾ ਰਹੇ ਹਨ । ਜੇਕਰ ਇਹਨਾਂ ਆਗੂਆਂ ਨੇ ਆਪੋ-ਆਪਣੀ ਮੌਤ ਦੇ ਡਰੋਂ ਬੁਲਟ ਪਰੂਫ ਸਟੇਜ਼ਾਂ, ਬੁਲਟ ਪਰੂਫ ਕਾਰਾਂ ਅਤੇ ਜੈੱਡ ਸਕਿਊਰਟੀ ਦਾ ਵੱਡਾ ਪ੍ਰਬੰਧ ਕਰਕੇ ਲੋਕਾਂ ਸਾਹਮਣੇ ਪੇਸ਼ ਹੋਣਾ ਹੈ, ਤਾਂ ਮੋਦੀ ਅਤੇ ਬਾਦਲ ਨੂੰ ਲੋਕਾਂ ਦੇ ਆਗੂ ਕਿਵੇ ਆਖਿਆ ਜਾ ਸਕਦਾ ਹੈ ? ਇਹਨਾਂ ਨੂੰ ਹਰਮਨ ਪਿਆਰੇ ਆਗੂ ਕਿਵੇ ਘੋਸਿਤ ਕੀਤਾ ਜਾ ਸਕਦਾ ਹੈ?ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਆਗੂ ਮੋਦੀ ਅਤੇ ਸਿੱਖ ਕੌਮ ਦੇ ਨਾਮ, ਐਸ.ਜੀ.ਪੀ.ਸੀ. ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਬਹੁਤ ਬੇਰਹਿੰਮੀ ਨਾਲ ਦੁਰਵਰਤੋ ਕਰਕੇ ਸਿੱਖ, ਮੁਸਲਿਮ ਅਤੇ ਇਸਾਈ ਕੌਮਾਂ ਵਿਰੋਧੀ ਮੋਦੀ ਵਰਗੇ ਫਿਰਕੂ ਆਗੂ ਅਤੇ ਆਪਣੇ ਵਰਗੇ ਅਖੋਤੀ ਆਗੂ ਨੂੰ ਲੋਕਾਂ ਦੇ ਆਗੂ ਪ੍ਰਚਾਰਨ ਦੇ ਕੀਤੇ ਜਾ ਰਹੇ ਢਕਵਾਉਜ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਕੀਤੇ ਜਾ ਰਹੇ ਅਮਲਾਂ ਉਤੇ ਡੂੰਘਾਂ ਦੁੱਖ ਅਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ, ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਟੀ.ਵੀ. ਚੈਨਲਾਂ ਅਤੇ ਅਖ਼ਬਾਰੀ ਆਗੂਆਂ ਨੂੰ ਇਤਿਹਾਸ ਦੇ ਉਸ ਰਾਜੇ ਨਾਲ ਪ੍ਰਤੱਖ ਤੌਰ ਤੇ ਵਾਪਰੀ ਇਕ ਗੱਲ ਆਪਣੇ ਚੇਤੇ ਤੇ ਜ਼ਹਿਨ ਵਿਚ ਰੱਖਣੀ ਚਾਹੀਦੀ ਹੈ ਜਿਸ ਨੂੰ ਆਪਣੀ ਮੌਤ ਬਾਰੇ ਕੁਝ ਜਾਣਕਾਰੀ ਸੀ ਕਿ ਉਸ ਨੇ ਆਪਣੇ ਆਪ ਨੂੰ ਮੌਤ ਤੋਂ ਬਚਾਉਣ ਲਈ ਆਪਣੇ ਮਹਿਲਾਂ ਵਿਚ ਬਹੁਤ ਬਰੀਕੀ ਨਾਲ ਸਾਰੇ ਪ੍ਰਬੰਧ ਕਰ ਦਿੱਤੇ ਸਨ ਅਤੇ ਆਪ ਇਕ ਸੀਸੇ ਦਾ ਘਰ ਬਣਾਕੇ (ਜਿਵੇ ਮੋਦੀ ਤੇ ਬਾਦਲ ਬੁਲਟ ਪਰੂਫ ਸਟੇਜ਼ ਬਣਾ ਰਹੇ ਹਨ) ਉਸ ਵਿਚ ਆਪਣੇ ਆਪ ਨੂੰ ਨਿਸਚਿੰਤ ਹੋ ਕੇ ਸੁਰੱਖਿਅਤ ਕਰ ਲਿਆ ਸੀ, ਪਰ ਜਿਸ ਅਟੱਲ ਸੱਚਾਈ ‘‘ਮੌਤੂ ਦਾ ਸਮਾਂ, ਸਥਾਂਨ ਅਤੇ ਵਿਧੀ ਉਸ ਅਕਾਲ ਪੁਰਖ ਵੱਲੋਂ ਨਿਸਚਿਤ ਕੀਤੀ ਗਈ ਹੈ, ਉਸ ਤੋਂ ਉਹ ਬਿਲਕੁਲ ਬੇਖ਼ਬਰ ਸੀ । ਹੋਇਆ ਇੰਝ ਕਿ ਜਦੋਂ ਉਸਦੀ ਮੌਤ ਦਾ ਸਹੀ ਸਮਾਂ ਆ ਗਿਆ ਤਾਂ, ਉਸਦੀ ਰਾਣੀ ਨੇ ਸਵੇਰੇ ਜਦੋਂ ਉਸ ਨੂੰ ਆਤਮਿਕ ਖੁਸ਼ੀ ਨਾਲ ਫੁੱਲਾਂ ਦਾ ਗੁਲਦਸਤਾ ਲੈਕੇ ਉਸ ਰਾਜੇ ਦਾ ਸਵਾਗਤ ਕਰਨਾ ਚਾਹਿਆ ਤਾਂ ਜਦੋਂ ਉਸ ਰਾਜੇ ਨੇ ਫੁੱਲਾਂ ਦੀ ਖੁਸਬੋ ਉਤੇ ਮੋਹਿਤ ਹੋ ਕੇ ਸੁੰਘਣਾ ਚਾਹਿਆ ਤਾਂ ‘‘ਮੌਤੂ ਫੁੱਲਾਂ ਦੇ ਗੁਲਦਸਤੇ ਵਿਚ ਸੱਪ ਦਾ ਰੂਪ ਬਣਕੇ ਖੜ੍ਹੀ ਸੀ ਅਤੇ ਜਿਸ ਨੇ ਰਾਜੇ ਨੂੰ ਡੱਸ ਲਿਆ ਅਤੇ ਰਾਜੇ ਦੀ ਮੌਤ ਹੋ ਗਈ । ਉਹ ਰਾਜਾ ਦੁਨੀਆਂ ਦੀ ਹਰ ਤਰ੍ਹਾਂ ਦੀ ਸਹੂਲਤ ਅਤੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਮੌਤ ਤੋਂ ਨਹੀਂ ਸੀ ਬਚਾਅ ਸਕਿਆ। ਇਸ ਲਈ ਸ੍ਰੀ ਮੋਦੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਮਨੁੱਖਤਾ ਉਤੇ ਅਸਹਿ ਅਤੇ ਅਕਹਿ ਜ਼ਬਰ-ਜੁਲਮ ਕੀਤੇ ਹਨ, ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਕੇ 20 ਹਜ਼ਾਰ ਨਿਰਦੋਸ਼ ਨਿਹੱਥੇ ਸਿੱਖਾਂ ਨੂੰ ਮੌਤ ਦੇ ਮੂੰਹ ਵਿਚ ਜ਼ਬਰੀ ਧਕੇਲਣ ਦੇ ਦੋਸ਼ੀ ਹਨ, ਜਿਸ ਮੋਦੀ ਨੇ 2000 ਮੁਸਲਿਮ ਭਰਾਵਾਂ ਦਾ ਕਤਲੇਆਮ ਕੀਤਾ, 60 ਹਜ਼ਾਰ ਸਿੱਖ ਪਰਿਵਾਰਾਂ ਦੀ ਰੋਜੀ-ਰੋਟੀ ਖੋਹਕੇ ਉਜਾੜਾ ਕੀਤਾ ਹੈ, ਉਹ ਕਦੀ ਵੀ ਉਸ ਅਕਾਲ ਪੁਰਖ ਦੇ ਇਨਸਾਫ਼ ਤੋਂ ਨਹੀਂ ਬਚ ਸਕਣਗੇ, ਭਾਵੇ ਕਿੰਨੇ ਵੀ ਬੁਲਟ ਪਰੂਫ ਸਟੇਜ਼ਾਂ, ਕਾਰਾਂ, ਸੁਰੱਖਿਆ ਗਾਰਡਾਂ ਵਿਚ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਣ ਅਤੇ ਨਾ ਹੀ ਅਜਿਹੇ ਆਗੂ ‘‘ਲੋਕਾਂ ਦੇ ਆਗੂ ਬਣ ਸਕਦੇ ਹਨ । ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ, ਜਰਨਲ ਵੈਦਿਆ, ਰਾਜੀਵ ਗਾਂਧੀ ਆਦਿ ਜਿਨ੍ਹਾਂ ਨੇ ਵੀ ਮਨੁੱਖਤਾ ਦਾ ਕਤਲੇਆਮ ਕੀਤਾ, ਉਹ ਐਨੀਆਂ ਸੁਰੱਖਿਆਵਾਂ ਹੋਣ ਦੇ ਬਾਵਜੂਦ ਵੀ ‘‘ਮੌਤੂ ਤੋਂ ਬਚ ਨਹੀਂ ਸਕੇ।