Skip to content
Independent perspectives. Global stories.
BREAKING

ਚੋਰੀ ਦੇ ਵਾਹਨਾਂ ਸਮੇਤ ਮੁਲਜਮ ਛੇਹਰਟਾ ਪੁਲਿਸ ਅੜਿੱਕੇ

Share this story

ਮੁਲਜਮਾਂ ਦੀ ਨਿਸ਼ਾਨਦੇਹੀ ’ਤੇ ਕੀਤੇ ਅੱਠ ਚੋਰੀ ਦੇ ਵਾਹਨ ਬਰਾਮਦ : ਬਹਿਲ

ਅੰਮ੍ਰਿਤਸਰ, 14 ਮਈ (ਦਵਾਰਕਾ ਨਾਥ ਰਾਣਾ)- ਪੁਲਿਸ ਕਮਿਸ਼ਨਰ ਐਸ ਸ਼੍ਰੀ ਵਾਸਤਵ ਦੇ ਦਿਸ਼ਾ ਨਿਰਦੇਸ਼ ਹੇਠ ਸ਼ਹਿਰ ਵਿਚ ਚੋਰਾਂ, ਲੁੱਟਾਂ ਖੋਹਾਂ ਤੇ ਨਸ਼ਾ ਤੱਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਮੁੱਖੀ ਛੇਹਰਟਾ ਹਰੀਸ਼ ਬਹਿਲ ਤੇ ਏਐਸਆਈ ਸ਼ਮਸ਼ੇਰ ਸਿੰਘ ਚੋਂਕੀ ਇੰਚਾਰਜ਼ ਘੰਣੂਪੁਰ ਕਾਲੇ ਛੇਹਰਟਾ ਦੀ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ ਪੁਲਸ ਨੇ ਅੱਠ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਨੋਜਵਾਨਾਂ ਨੂੰ ਕਾਬੂ ਕੀਤਾ। ਥਾਣਾ ਮੁੱਖੀ ਹਰੀਸ਼ ਬਹਿਲ ਨੇ ਦੱਸਿਆ ਕਿ 4-ਮਈ 2018 ਨੂੰ ਮੁਖਬਰ ਦੀ ਇਤਲਾਹ ਦਿੱਤੀ ਕਿ ਜਸਬੀਰ ਸਿੰਘ ਸੰਨੀ ਪੁੱਤਰ ਪਾਲ ਸਿੰਘ ਵਾਸੀ ਬਾਬਾ ਫਰੀਦ ਨਗਰ ਪਿੰਡ ਕਾਲੇ ਘੰਣੂਪੁਰ ਅਤੇ ਹਰਜੀਤ ਸਿੰਘ ਦਾਣਾ ਪੁੱਤਰ ਕੁਲਦੀਪ ਸਿੰਘ ਬਾਬਾ ਫਰੀਦ ਨਗਰ ਪਿੰਡ ਕਾਲੇ ਘੰਣੂਪੁਰ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਦਾ ਇਕ ਗਿਰੋਹ ਬਣਾਇਆ ਹੈ, ਜੋ ਚੋਰੀ ਦੇ ਵਹੀਕਲਾਂ ਤੇ ਜਾਲੀ ਨੰਬਰ ਪਲੇਟਾਂ ਲਗਾ ਕੇ ਉਨ੍ਹਾਂ ਦੇ ਜਾਅਲੀ ਦਸਤਾਵੇਜ ਤਿਆਰ ਕਰਦੇ ਹਨ ਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਵੇਚਣ ਦਾ ਧੰਦਾ ਕਰ ਰਹੇ ਹਨ। ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਸ਼ਮਸ਼ੇਰ ਸਿੰਘ ਤੇ ਪੁਲਸ ਪਾਰਟੀ ਨਾਲ ਚੋਂਕ ਖੂਹ ਭੰਗਾਲੀ ਵਿਖੇ ਨਾਕਾਬੰਦੀ ਕੀਤੀ, ਜਿਸ ਦੋਰਾਨ ਉਨ੍ਹਾਂ ਜਸਬੀਰ ਸਿੰਘ ਸੰਨੀ ਨੂੰ ਚੋਰੀ ਦੇ ਮੋਟਰਸਾਈਕਲ ਪੀਬੀ02-ਸੀਐਮ-5897 ਸਮੇਤ ਕਾਬੂ ਕਰ ਲਿਆ, ਤੇ ਉਸਦੀ ਪੁੱਛਗਿੱਛ ਦੋਰਾਨ ਨਿਸ਼ਾਨਦੇਹੀ ਤੇ ਤਿੰਨ ਹੋਰ ਚੋਰੀ ਦੇ ਮੋਟਰਸਾਈਕਲ ਅਤੇ ਦੋ ਰਜਿਸਟ੍ਰੇਸ਼ਨ ਕਾਪੀਆਂ ਬਰਾਮਦ ਕੀਤੀਆਂ ਸਨ। ਇਸੇ ਦੋਰਾਨ ਉਸਦਾ ਦੂਜਾ ਸਾਥੀ ਪੁਲਸ ਨੂੰ ਚਕਮਾ ਦੇ ਕੇ ਭੱਜਣ ਵਿਚ ਕਾਮਯਾਬ ਰਿਹਾ ਜਿਸਨੂੰ ਬਾਬਾ ਦਰਸ਼ਨ ਸਿੰਘ ਬਾਈਪਾਸ ਤੋਂ ਦੋਰਾਨੇ ਨਾਕਾਬੰਦੀ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ, ਪੁੱਛਗਿੱਛ ਦੋਰਾਨ ਕਥਿਤ ਦੋਸ਼ੀ ਦੀ ਨਿਸਾਨਦੇਹੀ ਤੇ ਉਸਦੇ ਘਰੋਂ ਤਿੰਨ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ। ਥਾਣਾ ਮੁੱਖੀ ਹਰੀਸ਼ ਬਹਿਲ ਨੇ ਦੱਸਿਆ ਕਿ ਹੁਣ ਤੱਕ ਦੋਸ਼ੀਆ ਤੋਂ ਅੱਠ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਮੁਲਜਮ ਨਸ਼ਾ ਕਰਨ ਦੇ ਆਦੀ ਹਨ ਜੋ ਮੋਟਰਸਾਈਕਲ ਚੋਰੀ ਕਰਕੇ ਘੱਟ ਰੇਟਾਂ ਵਿਚ ਮੋਟਰਸਾਈਕਲ ਗਹਿਣੇ ਪਾ ਦਿੰਦੇ ਸਨ ਤੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਸਨ।

WRITTEN BY