Skip to content
Independent perspectives. Global stories.
BREAKING

ਬੀਬਾ ਬਾਦਲ ਨੇ ਕਰੰਟ ਨਾਲ ਮਰੇ ਨੌਜਵਾਨ ਵਿਕਾਸ ਗੋਇਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Share this story

ਬੋਹਾ, 13 ਮਈ (ਸੰਤੋਖ ਸਾਗਰ)- ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨੀ ਬਿਜਲੀ ਦਾ ਕਰੰਟ ਲੱਗਣ ਕਾਰਨ ਸਵਰਗ ਸਧਾਰ ਗਏ ਬੋਹਾ ਦੇ ਹੋਣਹਾਰ ਤੇ ਸਮਾਜਸੇਵੀ ਨੌਜਵਾਨ ਵਿਕਾਸ ਗੋਇਲ ਦੇ ਘਰ ਪੁੱਜ ਕੇ ਉਨ੍ਹਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ। ਇਸ ਸਮੇ ਉਨ੍ਹਾਂ ਵਿਕਾਸ ਕੁਮਾਰ ਗੋਇਲ ਦੇ ਪਿਤਾ ਪ੍ਰਵੀਨ ਕੁਮਾਰ ਗੋਇਲ ਅਤੇ ਭਰਾ ਨਿਖਿਲ ਗੋਇਲ ਨਾਲ ਦੁੱਖ ਸਾਂਝਾ ਕਰਦਿਆ ਕਿਹਾ ਕਿ ਵਿਕਾਸ ਵਰਗੇ ਨੌਜਵਾਨਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਵੀ ਬਹੁਤ ਘਾਟਾ ਪੈਂਦਾ ਹੈ। ਇਸ ਸਮੇ ਬੋਹਾ ਨਿਵਾਸੀਆਂ ਵੱਲੋਂ ਮੰਗ ਕੀਤੀ ਗਈ ਕਿ ਵਿਕਾਸ ਗੋਇਲ ਦੇ ਨਾਂ ਬੋਹਾ ਬੁਢਲਾਡਾ ਸੜਕ ਤੋਂ ਵਿਕਾਸ ਦੇ ਘਰ ਵੱਲ ਜਾਂਦੀ ਗਲੀ ਦਾ ਨਾ ਵਿਕਾਸ ਨਗਰ ਰੱਖਿਆ ਜਾਵੇ ਤੇ ਗਲੀ ਦੇ ਸ਼ੁਰੂ ਵਿਚ ਵਿਕਾਸ ਯਾਦਗਾਰੀ ਗੇਟ ਬਣਾਇਆ ਜਾਵੇ। ਬੀਬੀ ਬਾਦਲ ਨੇ ਵਿਸਵਾਸ਼ ਦਿਵਾਇਆ ਕਿ ਉਹ ਆਪਣੇ ਕੋਟੇ ਵਿਚ ਬਣਾਏ ਜਾਣ ਵਾਲੇ ਗੇਟ ਲਈ ਗਰਾਂਟ ਜਰੂਰ ਦੇਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈ ਕੇ, ਕੇਂਦਰੀ ਮੰਤਰੀ ਦੇ ਨਿੱਜ਼ੀ ਸੱਕਤਰ ਅਨਮੋਲ ਪ੍ਰੀਤ, ਮਾਰਕਿਟ ਕਮੇਟੀ ਬੋਹਾ ਦੇ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜੱਥੇਦਾਰ ਜੋਗਾ ਸਿੰਘ, ਇਸਤਰੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਬੀਬੀ ਸਿਮਰਜੀਤ ਸਿੰਮੀ, ਅਕਾਲੀ ਦਲ ਦੇ ਸਰਕਲ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ, ਗੁਰਦੀਪ ਸਿੰਘ ਟੋਡਰਪੁਰ, ਸ਼ਹਿਰੀ ਪ੍ਰਧਾਨ ਪਵਨ ਕੁਮਾਰ ਬੁਗਨ, ਸਮਾਜ ਸੇਵੀ ਭਾਗ ਸਿੰਘ ਗਰਚਾ, ਐਮ.ਸੀ ਮੁਖਤਿਆਰ ਸਿੰਘ, ਸਾਬਕਾ ਸਰਪੰਚ ਭੋਲਾ ਸਿੰਘ ਨਰਸੌਤ’ ਸਰਪੰਚ ਦਰਸ਼ਨ ਸਿੰਘ ਗੰਢੂ ਖੁਰਦ ਆਦਿ ਵੀ ਹਾਜ਼ਰ ਸਨ।

WRITTEN BY