ਭੀਖੀ, 13 ਮਈ (ਜੀਵਨ ਸਿੰਗਲਾ)- ਬਠਿੰਡਾ ਮਾਨਸਾ ਮੁੱਖ ਮਾਰਗ ਤੇ ਪੈਂਦੇ ਪਿੰਡ ਬੀਰ ਕਲਾਂ ਵਿਖੇ ਵਾਪਰੇ ਇੱਕ ਸੜਕ ਹਾਦਸੇ ਦੋਰਾਨ ਇੱਕ ਨੌਜਵਾਨ ਦੀ ਮੋਤ ਹੋ ਗਈ ਅਤੇ ਦੋ ਗੰਭੀਰ ਜਖਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਤੇਲ ਨਾਲ ਭਰਿਆ ਟੈਂਕਰ ਮਾਨਸਾ ਵਾਲੇ ਪਾਸਿਓਂ ਸੁਨਾਮ ਵੱਲ ਜਾ ਰਿਹਾ ਸੀ ਕਿ ਸਾਹਮਣਿਓਂ ਆ ਰਹੇ ਮੋਟਰ ਸਾਇਕਲ ਸਵਾਰ ਨਾਲ ਉਸਦੀ ਟੱਕਰ ਹੋ ਗਈ ਜਿੰਨਾਂ ਨੂੰ ਬਚਾਉਣ ਦੇ ਚੱਕਰ ਵਿੱਚ ਤੇਲ ਨਾਲ ਭਰਿਆ ਟੈਂਕਰ ਖਤਾਨਾਂ ਵਿੱਚ ਪਲਟ ਗਿਆ।ਇਸ ਹਾਦਸੇ ਵਿੱਚ ਸੱਤੀ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਹੀਰੋਂ ਕਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕੁਲਦੀਪ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਹੀਰੋਂ ਕਲਾ ਅਤੇ ਟੈਂਕਰ ਚਾਲਕ ਸੁਖਜਿੰਦਰ ਸਿੰਘ ਗੰਭੀਰ ਜਖਮੀ ਹੋ ਗਏ ਜਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸੜਕ ਹਾਦਸੇ ਵਿੱਚ ਇੱਕ ਦੀ ਮੌਤ-2 ਜ਼ਖਮੀ



