Skip to content
Independent perspectives. Global stories.
BREAKING

ਕਰ੍ਸ਼ੀ ਵਿਗਿਆਨ ਕੇਂਦਰ ਵਲੋਂ ਸਰ੍ ਅਨੰਦਪੁਰ ਸਾਹਿਬ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ.

Share this story

ਸਰ੍ ਅਨੰਦਪੁਰ ਸਾਹਿਬ
ਕਿਸਾਨਾਂ ਨੂੰ ਹਾਈ ਬਰਿਡ ਦੋਗਲਾ ਕਿਸਮ ਦਾ ਝੋਨਾ ਬਿਜਣ ਤੋਂ ਰੋਕਣ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਅਗਮਪੁਰ ਦੇ ਕਮਿਊਨਿਟੀ ਸੈਂਟਰ ਵਿਖੇ ਸ਼ੈਲਰ , ਆੜਤੀ ਐਸੋਸੀਏਸ਼ਨ, ਕਰ੍ਿਸੀ ਵਿਗਿਆਨ ਕੇਂਦਰ ਰੂਪਨਗਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸਰ੍ੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਜਾਗਰੂਕਤਾ ਕੈਪ ਲਗਾਇਆ ਗਿਆ ਜਿਸ ਵਿਚ ਇਸ ਕਿਸਮ ਦਾ ਝੌਨਾ ਬਿਜਣ ਤੋਂ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ.
ਕਰ੍ਿਸੀ ਵਿਗਿਆਨ ਰੂਪਨਗਰ ਦੇ ਵਿਗਿਆਨੀਆਂ ਡਾ. ਵਿਪਨ ਰਾਮ ਪਾਲ , ਡਾ ਅਸ਼ੋਕ ਕੁਮਾਰ, ਡਾ ਪੋਭਿੰਦਰ ਸਿੰਘ ਨੇ ਕਿਸਾਨਾਂ ਨੂੰ ਆਉਣ ਵਾਲੀ ਸੋਹਣੀ ਦੀ ਫਸਲ ਸਬੰਧੀ ਸੰਪੂਰਨ ਜਾਣਕਾਰੀ ਦਿੱਤੀ. ਡਾ. ਵਿਪਨ ਰਾਮਪਾਲ ਨੇ ਦੱਸਿਆ ਕਿ ਝੋਨੇ ਦੀਆਂ ਵੱਖ ਵੱਖ ਕਿਸਮਾਂ ਅਤੇ ਉਹਨਾਂ ਦੀ ਬਿਜਾਈ ਦਾ ਢੰਗ, ਖਾਦਾ ਦੀ ਵਰਤੋਂ ਅਤੇ ਨਦੀਨ ਨਾਸ਼ਕਾ ਦੀ ਸਪਰੇ ਸਬੰਧੀ ਜੋ ਕਿਸਾਨਾ ਨੂੰ ਸਿਫਾਰਸ਼ਾ ਕੀਤੀਆਂ ਜਾਦੀਆਂ ਹਨ ਉਹਨਾਂ ਨੂੰ ਹੀ ਅਪਣਾਉਣਾ ਚਾਹੀਦੀ ਹੈ. ਡਾ. ਪੋਭਿੰਦਰ ਨੇ ਮਿੱਟੀ ਦੀ ਪਰਖ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਕਿਸਾਨਾਂ ਨੂੰ ਖਾਦਾ ਦੀ ਵਰਤੋ ਮਿੱਟੀ ਦੀ ਪਰਖ ਅਨੁਸਾਰ ਹੀ ਕਰਨੀ ਚਾਹੀਦੀ ਹੈ. ਡਾ. ਅਸੋਕ ਕੁਮਾਰ ਨੇ ਫਸਲਾਂ ਦੀ ਸਾਂਭ ਸੰਭਾਲ, ਝੌਨਿਆ ਦੀ ਬੀਮਾਰੀਆ ਅਤੇ ਕੀੜੇ ਮਕੋ੖ਿਆਂ ਦੇ ਬਾਰੇ ਜਾਣਕਾਰੀ ਦਿੱਤੀ.
ਡਾ. ਅਵਤਾਰ ਸਿੰਘ ਖੇਤੀਬਾੜੀ ਅਫਸਰ ਸਰ੍ੀ ਅਨੰਦਪੁਰ ਸਾਹਿਬ ਨੇ ਆਪਣੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਕਿਸਾਨ ਭਲਾਈ ਸਕੀਮਾ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਹ ਕੋਈ ਵੀ ਖਾਦ ਬਿਜ ਜਾਂ ਨਦੀਨ ਨਾਸ਼ਕ ਕੀੜੇ ਮਾਰ ਦਵਾਈ ਬਜਾਰ ਵਿਚੋ ਖਰੀਦਣ ਤਾਂ ਉਸਦਾ ਪੱਕਾ ਬਿਲ ਜਰੂਰ ਲੈ ਲੈਣ. ਜਿਹੜੇ ਵੀ ਦੁਕਾਨਦਾਰ ਕਿਸਾਨ ਨੂੰ ਬਿੱਲ ਦੇਣ ਤੋਂ ਇਨਕਾਰ ਕਰਨ ਉਹਨਾਂ ਦੀ ਜਾਣਕਾਰੀ ਤੁਰੰਤ ਖੇਤੀਬਾੜੀ ਦੇ ਵਿਭਾਗ ਦੇ ਅਧਿਕਾਰੀਆ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਵਿਰੁਧ ਉਚਿੱਤ ਕਾਰਵਾਈ ਕੀਤੀ ਜਾ ਸਕੇ
ਇਸ ਮੋਕੇ ਸੰਜੇ ਕੁਮਾਰ ਸ਼ੈਲਰ ਐਸੋਸੀਏਸ਼ਨ, ਮਨਿੰਦਰ ਵਰਮਾ, ਮੁਕੇਸ਼ ਨੱਡਾ ਆੜਤੀ ਐਸੋਸੀਏਸ਼ਨ, ਸਮੀਰ ਕੁਮਾਰ, ਗਗਨ ਰਾਣਾ ਨੇ ਕਿਸਾਨਾਂ ਨੂੰ ਹਾਈ ਬਰੀਡ ਝੋਨਾ ਨਾ ਬਿਜਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਝੋਨੇ ਦੀ ਮੰਡੀਆਂ ਵਿਚ ਵੇਚਣ ਸਮੇਂ ਭਾਰੀ ਔਕੜ ਆਵੇਗੀ. ਇਸ ਮੋਕੇ ਪੋਭਿੰਦਰਪਾਲ ਸ਼ਾਹ, ਖੁਸ਼ਪਾਲ ਰਾਣਾ, ਰਜੇਸ਼ ਰਾਣਾ, ਦਵਿੰਦਰ ਕੁਮਾਰ,ਜਰਨੈਲ ਸਿੰਘ ਮਾਗੇ ਵਾਲੀਆਂ, ਧਰਮਿੰਦਰ ਕਾਲੀਆਂ, ਸਰ੍ੀ ਅਸੋਕ ਕੁਮਾਰ, ਕੈਦਾਰਨਾਥ ਅਤੇ ਇਲਾਕੇ ਦੇ ਅਗਾਹ ਵਧੂ ਕਿਸਾਨ ਅਤੇ ਪੰਤਵੱਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ.

WRITTEN BY