ਸਪੀਕਰ ਰਾਣਾ ਕੇ.ਪੀ.ਸਿੰਘ ਨੇ ਨੰਗਲ ਦੀ ਆਰਥਿਕਤਾ ਮਜਬੂਤ ਕਰਨ ਦਾ ਵਾਅਦਾ ਪੂਰਾ ਕੀਤਾ.

ਨੰਗਲ
ਨੰਗਲ ਨਗਰ ਕੋਸ਼ਲ ਵਿਚ ਸ਼ਾਮਿਲ ਹੋਏ 6 ਪਿੰਡਾਂ ਮੈਦਾਮਾਜਰਾ, ਬਰਾੜੀ, ਕੰਨਚੇੜਾ, ਰਾਮਪੁਰ ਸਾਹਨੀ, ਕਥੇੜਾ ਆਦਿ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਜਲ ਸਪਲਾਈ, ਸੀਵਰੇਜ, ਪੱਕੀਆਂ ਗਲੀਆਂ ਤੇ ਨਾਲੀਆਂ, ਸਟਰੀਟ ਲਾਈਟ ਦੀ ਸਹੂਲਤ 100 ਪਰ੍ਤੀਸ਼ਤ ਮੁਹੱਈਆਂ ਕਰਵਾਈ ਜਾਵੇਗੀ. ਬਰਾੜੀ ਵਿਚ 4.99 ਕਰੋੜ ਰੁਪਏ ਦੀ ਲਾਗਤ ਨਾਲ ਅਤਿਅਧੁਨਿਕ ਕਮਿਊਨਿਟੀ ਸੈਟਰ ਦੇ ਕੰਮ ਦੀ ਸੁਰੂਆਤ ਜਲਦੀ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਲੋਂ ਕੀਤੀ ਜਾਵੇਗੀ.
ਨੰਗਲ ਨੂੰ ਇਕ ਅਤਿ-ਅਧੁਨਿਕ ਵਿਕਸਿਤ ਸ਼ਹਿਰ ਬਣਾਉਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਲੋਂ ਯੋਜਨਾਬੱਧ ਢੰਗ ਨਾਲ ਵਿਕਾਸ ਦੇ ਕੰਮ ਸੁਰੂ ਕਰਵਾਏ ਗਏ ਹਨ. ਅਗਲੇ ਕੁਝ ਸਮੇਂ ਵਿਚ ਨੰਗਲ ਇਕ ਬੇਹਤਰੀਨ ਸਹੂਲਤਾ ਨਾਲ ਲੈਸ ਸ਼ਹਿਰ ਬਣ ਜਾਵੇਗਾ. ਜਿਥੇ ਲੋਕਾਂ ਨੂੰ ਦੇਸ਼ ਦੇ ਵੱਡੇ ਸ਼ਹਿਰਾਂ ਦੀ ਤਰਹ੍ਾਂ ਸਾਰੀਆਂ ਬੁਨਿਆਦੀ ਅਤੇ ਢੁਕਵੀਆਂ ਸਹੂਲਤਾਂ ਮਹੁੱਈਆਂ ਹੋਣਗੀਆਂ.
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਨੰਗਲ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਯੌਜਨਾਵਾਂ ਸੁਰੂ ਕਰਵਾਈਆਂ ਹਨ. ਬਰਾੜੀ ਵਿਚ ਰੇਲਵੇ ਫਾਟਕਾਂ ਕਾਰਨਾਂ ਹੋ ਰਹੀ ਆਵਾਜਾਈ ਦੀ ਇਕ ਵੱਡੀ ਸਮੱਸਿਆ ਨੂੰ ਫਲਾਈ ਉਵਰ ਦਾ ਨਿਰਮਾਣ ਕਰਵਾ ਕੇ ਖਤਮ ਕੀਤਾ ਜਾ ਰਿਹਾ ਹੈ. ਜਿਸਦੇ ਕੰਮ ਦੀ ਸੁਰੂਆਤ ਹੋ ਚੁੱਕੀ ਹੈ. ਅਗਾਮੀ ਕੁਝ ਦਿਨਾਂ ਵਿਚ ਇਥੇ ਇਕ ਅਤਿ-ਅਧੁਨਿਕ ਕਮਿਊਨਿਟੀ ਸੈਂਟਰ 4.99 ਕਰੋੜ ਰੁਪਏ ਦੀ ਲਾਗਤ ਨਾਲ ਸੁਰੂ ਹੋ ਜਾਵੇਗਾ. 8 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਵਿਚ ਢੋਲਾ ਵਾਲਾ ਪੁੱਲ, ਪੰਜਾਬ ਅਤੇ ਹਿਮਾਚਲ ਦੇ ਲੋਕਾਂ ਲਈ ਇਕ ਜੀਵਨ ਰੇਖਾ ਬਣ ਜਾਵੇਗਾ.
ਰਾਣਾ ਕੇ.ਪੀ.ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਨੰਗਲ ਦੀਆਂ ਸਾਰੀਆਂ ਅੰਦਰੂਨੀ ਸੜਕਾਂ ਤੇ ਪੀ ਸੀ ਸੀ ਪਾ ਕੇ ਉਹਨਾਂ ਸੜਕਾਂ ਨੂੰ ਬੇਹਤਰੀਨ ਬਣਾਇਆ ਗਿਆ ਹੈ ਜਿਸ ਉਤੇ ਲਗਭਗ 70 ਲੱਖ ਰੁਪਏ ਖਰਚ ਆਏ ਹਨ. ਜਵਾਹਰ ਮਾਰਕੀਟ ਨੰਗਲ ਵਿਚ ਜਲ ਸਪਲਾਈ ਦੀ ਸਹੂਲਤ ਦੇਣ ਲਈ ਇਕ ਨਵਾਂ ਟਿਊਬੈਲ ਸਥਾਪਤ ਕੀਤਾ ਗਿਆ ਹੈ ਅਤੇ ਇਥੇ ਸੀਵਰੇਜ ਦੀ ਲਾਈਨ ਵੀ ਵਛਾਈ ਗਈ ਹੈ. ਸ਼ਹਿਰ ਵਿਚ ਹਾਈ ਮਾਸ਼ਟ ਅਤੇ ਐਲ.ਈ.ਡੀ. ਲਾਈਟਾਂ ਲਗਾ ਕੇ ਰੋਸ਼ਨੀ ਦੇ ਢੁਕਵੇ ਪਰ੍ਬੰਧ ਕਰ ਦਿੱਤੇ ਗਏ ਹਨ.
ਇਲਾਕੇ ਦੇ ਪੰਤਵੱਤਿਆ ਤੇ ਸਮਾਜ ਸੇਵੀ ਸੰਗਠਨਾਂ ਦੇ ਆਗੂਆ ਸਰ੍ੀ ਸੰਜੇ ਸਾਹਨੀ ਕੋਸ਼ਲਰ ਤੇ ਪਰ੍ਧਾਨ ਬਲਾਕ ਕਾਂਗਰਸ ਨੰਗਲ, ਸਰ੍ੀ ਆਰ ਪੀ ਬੱਟੂ ਕੋਸ਼ਲਰ, ਸਰ੍ੀ ਅਸੋਕ ਸਵਾਮੀਪੁਰ ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਰੂਪਨਗਰ, ਸਰ੍ੀ ਰਕੇਸ਼ ਨਇਅਰ, ਸਰ੍ੀ ਉਮਾਕਾਂਤ ਸ਼ਰਮਾਂ ਜਨਰਲ ਸਕੱਤਰ ਤੇ ਸਾਬਕਾ ਸਰਪੰਚ, ਸਰ੍ੀਮਤੀ ਅਨੀਤਾ ਰਾਣੀ ਕੋਸ਼ਲਰ, ਸਰ੍ੀਮਤੀ ਅੰਜੂ ਬਾਲਾ ਕੋਸ਼ਲਰ, ਸਰ੍ੀਮਤੀ ਰੋਜੀ ਸ਼ਰਮਾਂ ਕੋਸ਼ਲਰ, ਸਰ੍ੀ ਵਿਦਿਆ ਸ਼ਾਗਰ ਕੋਸ਼ਲਰ, ਡਾ. ਪਰ੍ਸੋਤਮ ਦਾਸ ਕੋਸ਼ਲਰ ਅਤੇ ਹੋਰ ਵਖ ਵੱਖ ਸੰਗਠਨਾਂ ਦੇ ਮੁੱਖੀਆਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਦਾ ਨੰਗਲ ਸ਼ਹਿਰ ਦੀ ਲੀਹ ਤੋ ਲੱਥੀ ਵਿਕਾਸ ਦੀ ਗੱਡੀ ਨੂੰ ਮੁੱੜ ਲੀਹ ਤੇ ਲਿਆਉਣ ਲਈ ਧੰਨਵਾਦ ਕੀਤਾ ਹੈ. ਜਿਕਰਯੌਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਚੋਣਾ ਦੋਰਾਨ ਲੋਕਾਂ ਨੂੰ ਇਸ ਇਲਾਕੇ ਦੇ ਸਰਵਪੱਖੀ ਵਿਕਾਸ ਕਰਵਾਉਣ ਦਾ ਵਾਅਦਾ ਕੀਤਾ ਸੀ ਅਤੇ ਪਿਛਲੇ ਇਕ ਸਾਲ ਵਿਚ ਨੰਗਲ ਸ਼ਹਿਰ ਦੀ ਨਕਸ਼ ਨੂਹਾਰ ਬਦਲਣ ਲਈ ਲਗਾਤਾਰ ਇਥੇ ਕਰੋੜਾ ਰੁਪਏ ਦੇ ਵਿਕਾਸ ਕਾਰਜ ਸੁਰੂ ਕਰਵਾਏ ਜਾ ਰਹੇ ਹਨ. ਲੋਕਾਂ ਵਿਚ ਇਹ ਆਸ਼ਾ ਬੱਧ ਗਈ ਹੈ ਕਿ ਹਿਮਾਚਲ ਦੇ ਨਾਲ ਲੱਗਦੇ ਇਸ ਸ਼ਹਿਰ ਦਾ ਵਿਕਾਸ ਹੋਣ ਦੇ ਨਾਲ ਇਥੇ ਹੋਰ ਖੁਸ਼ਹਾਲੀ ਆਵੇਗੀ ਅਤੇ ਇਸ ਇਲਾਕੇ ਆਰਥਿਕਤਾ ਹੋਰ ਮਜਬੂਤ ਹੋਵੇਗੀ.



