ਕਲਾ ਦਾ ਤਪਦਾ ਸੂਰਜ : ਅਮਨ ਭੰਗੂ

ਅੱਜ ਦੇ ਮਸ਼ੀਨੀ ਯੁੱਗ ਦੀ ਦੋੜ ਦੇ ਬਾਵਜੂਦ ਮਨੁੱਖ ਆਪਣੇ ਅੰਦਰ ਦੀ ਕਲਾ ਨੂੰ ਪਹਿਚਾਣਕੇ ਸਪਨਿਆ ’ਤੇ ਜਿੱਤ ਹਾਸਲ ਤਾਂ ਕਰਦਾ ਹੈ। ਸਰਦਾਰ ਜੈਸਪਰ ਸਿੰਘ ਭੰਗੂ ਦੇ ਸਪੁਤੱਰ ਅਮਨਪ੍ਰੀਤ ਸਿੰਘ ਭੰਗੂ ਵੀ ਉਹਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦਾ ਜਨਮ 8 ਜਨਵਰੀ, 1982 ਨੂੰ ਹੋਈਆ। ਬਚਪਨ ਪਿੰਡ ਹਸਨਪੁਰ ਜ਼ਿਲ੍ਹਾ ਸੰਗਰੂਰ ਵਿੱਚ ਬੀਤੀਆ। ਮੁੱਢਲੀ ਵਿੱਦਿਆ ਸਰਕਾਰੀ ਸਕੂਲ ਹਸਨਪੁਰ ਤੋਂ, ਫਿਰ 6ਵੀਂ ਤੋਂ 12ਵੀਂ ਜਵਾਹਰ ਨਵਦਿਆਂ ਵਿਦਿਆਲਿਆ ਲੌਂਗੋਵਾਲ ਤੋਂ ਕੀਤੀ।
ਬਚਪਨ ਤੋਂ ਹੀ ਅਮਨ ਭੰਗੂ ਨੂੰ ਥੋੜਾ ਬਹੁਤ ਲਿਖਣ ਦਾ ਸ਼ੌਕ ਸੀ। ਨਾਲ-ਨਾਲ ਭੰਗੜੇ ਟੀਮ ਵਿੱਚ ਵੀ ਯੋਗਦਾਨ ਪਾਇਆ।  ਕੁੱਝ ਕਲਾਕਾਰ ਸਾਥੀਆਂ ਦੇ ਸਾਥ ਨੇ ਅੰਦਰ ਦੇ ਕਵੀ ਨੂੰ ਬਾਹਰ ਆਉਣ ਵਿਚ ਮਦੱਦ ਕੀਤੀ। 2004 ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਤੋਂ ਬਾਅਦ ਮਾਸਟਰ ਡਿਗਰੀ ਲਈ ਆਸਟ੍ਰੇਲੀਆ ਆਏ ਅਤੇ ਕਲਾ ਵੱਲ ਧਿਆਨ ਨਾ ਦੇ ਸਕੇ। 2008 ਵਿੱਚ ਪਤਨੀ ਲਵਲੀਨ ਕੌਰ ਦਾ ਸਾਥ ਪ੍ਰਾਪਤ ਹੁੰਦੇ ਹੀ ਕਲਾ ਦਾ ਸਾਥ ਵੀ ਮੁੜ ਸ਼ੁਰੂ ਹੋਇਆ। ਲਵਲੀਨ ਕੌਰ ਦੇ ਸਾਥ ਨਾਲ 2010 ’ਚ ਬਰਿਸਬੇਨ ਸ਼ਹਿਰ ’ਚ ਕਿਤਾਬ ਕਾਵਿ ਸੰ੍ਰਗਿਹ ‘ਅੱਖਰਾ ਦੇ ਸਿਰਨਾਵੇਂ’ ਲੋਕ ਅਰਪਿਤ ਕੀਤੀ। ਇਸ ਵਿੱਚ ਮਨਜੀਤ ਬੋਪਾਰਾਏ ਦਾ ਸਾਥ ਸ਼ਲਾਘਾਯੋਗ ਰਿਹਾ। ਇਸ ਕਿਤਾਬ ਵਿੱਚ ਸਮਾਜਿਕ ਵਰਤਾਵੇ, ਔਰਤ ਦੀ ਪੀੜ, ਮਜ਼ਦੂਰਾਂ ਦੇ ਦੁੱਖਾਂ ਦੀ ਗੱਲ, ਮਨੁੱਖੀ ਜੀਵਨ ਦੀ ਫਿਤਰਤ ਅਤੇ ਸਮਾਜ ਸੁਧਾਰ ਡੂੰਘੀ ਗੱਲਬਾਤ ਹੈ।  ਕੁੱਝ ਕਵਿਤਾਵਾਂ ਪਿਆਰ ਮੁਹੱਬਤ ਦਾ ਪੈਗਾਮ ਅਤੇ ਰਿਸ਼ਤਿਆਂ ਦੀ

ਅਜੋਕੀ ਗੱਲ ਕਰਦੀਆਂ ਹਨ। ਅੱਜ ਕੱਲ੍ਹ ਅਮਨ ਭੰਗੂ ਆਪਣੀ ਕੁਆਲਿਟੀ ਇੰਜਨੀਅਰ ਦੀ ਨੌਕਰੀ ਦੇ ਨਾਲ-ਨਾਲ ਇੱਕ ਨਾਵਲ ਵੀ ਲਿੱਖ ਰਹੇ ਹਨ, ਜਿਸ ਵਿੱਚ ਔਰਤ ਦੀ ਭਾਰਤੀ ਮਾਨਸਿਕਤਾ ਬਾਰੇ ਵਰਣਨ ਕਰ ਰਹੇ ਹਨ ਕਿ ਉਹ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖੇ ਅਤੇ ਫਤਿਹ ਪਾਵੇ। 2010 ਵਿੱਚ ਪੰਜਾਬੀ ਗਾਇਕ ਹਰਜੋਤ ਦੇ ਗੀਤ ‘ਵਲੈਤ’ ਦੀ ਵੀਡਿਓ ਬਤੌਰ ਨਿਰਦੇਸ਼ਕ ਬਣਾਈ ਅਤੇ ਭਵਿੱਖ ਵਿੱਚ ਡਾਕੂਮੈਂਟਰੀ ਅਤੇ ਲਘੂ ਫਿਲਮਾ ਦਾ ਨਿਰਮਾਣ ਕਰਨ ਦੀ ਯੋਜਨਾ ਹੈ। ਸਮੇਂ-ਸਮੇਂ ਤੇ ਅਮਨ ਸਮਾਜ ਸੇਵਾ ਵਿੱਚ ਵੀ ਯੋਗਦਾਨ ਪਾਂਦੇ ਹਨ ਜਿਵੇਂ ਬਰਿਸਬੇਨ ’ਚ ਹੋਈਆ ਸਿੱਖ ਖੇਡਾਂ ਵਿੱਚ ਕਮੇਟੀ ਦੇ ਅਸਿਸਟੈਂਟ ਸੈਕਟਰੀ ਵਜੋਂ ਸੇਵਾ ਨਿਭਾਈ। ਇਸ ਤੋਂ ਇਲਾਵਾ ਵੀ ਪਹੁੰਚ ਤੇ ਤਰੀਕੇ ਅਨੁਸਾਰ ਸਮਾਜ ਸੇਵਾ ਵਿੱਚ ਯੋਗਦਾਨ ਪਾਂਉਦੇ ਹਨ। ਵਿਦੇਸ਼ ਲਈ ਰਸਤਾ ਸੌਖਾ ਨਹੀਂ ਹੁੰਦਾ ਬਲਕਿ ਇਹ ਮਿਹਨਤ ਅਤੇ ਅਤੇ ਲਗਨ ਨਾਲ ਬਣਾਉਣਾਂ ਪੈਂਦਾ ਹੈ ਜੋ ਅਮਨ ਭੰਗੂ ਨੇ ਕੀਤੀ। ਉਹਨਾਂ ਦੀ ਇੱਕ ਕਵਿਤਾ :
ਦੀਵਾ
ਇੱਕ ਚਿੱਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ…
ਘੁੱਪ ਹਨੇਰਾ ਕਹਿਰ ਦਾ ਤੂੰ ਨਾਂ ਘਬਰਾਵੀਂ…
ਹੌਸ਼ਨੀਆਂ ਤੋਂ ਕੌਣ ਹੈ ਡਰਦਾ
ਕੌਣ ਕਿਸੇ ਦਾ ਭਰਦਾ ਪਾਣੀ,
ਜਿੰਨਾਂ ਚਿਰ ਨਾਂ ਹਾਸਿਲ ਹੋਵੇ
ਮੰਜਿਲ ਨੂੰ ਕਮਜ਼ੋਰ ਨਾਂ ਜਾਣੀ,
ਪਾਣੀ ਵੀ ਅੱਗ ਫੜ ਜਾਂਦਾ ਏ
ਜੇਕਰ ਜਜ਼ਬਾ ਡਾਹਢਾ ਹੋਵੇ,
ਐਪਰ ਅੱਗ ਤੇ ਕਾਬੂ ਮਿੱਤਰੋ
ਜੈ ਪਾਉਂਦਾ ਤਾਂ ਪਾਉਂਦਾ ਪਾਣੀ,
ਟੀਸੀ ਉ¤ਤੇ ਪਹੁੰਚ ਕੇ ਤੂੰ ਜਾ ਲਹਿਰਾਵੀਂ
ਇੱਕ ਚਿੱਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ…
ਮੁਸ਼ਕਿਲ ਜੇਕਰ ਰਾਹ ਨਾ ਹੋਵੇ
ਮੰਜ਼ਿਲ ਦੀ ਪਰਵਾਹ ਨਾ ਹੋਵੇ,
ਪੈਰ ਭਟਕ ਨੇ ਜਾਂਦੇ ਮਿੱਤਰੋ
ਜੇ ਮਿਲਣੇ ਦੀ ਚਾਹ ਨਾ ਹੋਵੇ,
ਪਿਆਰ ਵਿਹੂਣੀ ਜਿੰਦਗੀ ਦੇ ਵਿੱਚ
ਕੀ ਨਫਰਤ ਦਾ ਮਾਇਨਾ ਹੋਣਾ,
ਕੀ ਜਿਉਂਦਾ ਕੀ ਮੋਇਆ ਜੇਕਰ
ਰੂਹਾਂ ਦੇ ਵਿੱਚ ਸਾਹ ਨਾ ਹੋਵੇ,
ਬੜਾ ਜ਼ਮਾਨਾ ਜ਼ਾਲਿਮ ਨਾਂ ਗੱਲ ਦਿਲ ਤੇ ਲਾਵੀਂ
ਇੱਕ ਚਿੱਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ…
ਹੱਕ ਕਿਸੇ ਦਾ ਖੋਹਣ ਨੀ ਦੇਣਾ
ਜ਼ੁਲਮ ਕਿਸੇ ਤੇ ਹੋਣ ਨੀ ਦੇਣਾ,
ਪੀਰ ਪੈਗੰਬਰਾਂ ਦੀ ਧਰਤੀ ਤੇ
ਮਜ਼ਲੂਮਾਂ ਨੂੰ ਰੋਣ ਨੀਂ ਦੇਣਾ,
ਡਾਹਢਾ ਸਫਰ ਹੈ ਇਹ ਰਾਹਾਂ ਦਾ
ਕੀ ਧਰਵਾਸਾ ਹੈ ਸਾਹਾਂ ਦਾ
ਸੋਚ ਮੇਰੀ ਤੇ ਪਹਿਰਾ ਤੁਹਾਨੂੰ
ਸੌਂਹ ਮੇਰੀ ਹੈ ਦੇਣਾ ਪੈਣਾ,
‘ਭੰਗੂ’ ਤਪਦੇ ਸੂਰਜ ਨਾਲ ਜਾ ਮੱਥਾ ਲਾਵੀਂ
ਇੱਕ ਚਿੱਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ…
ਘੁੱਪ ਹਨੇਰਾ ਕਹਿਰ ਦਾ ਤੂੰ ਨਾਂ ਘਬਰਾਵੀਂ…

Send this to a friend