ਜਗਰਾਓਂ ਰੈਲੀ ਸਥਾਨ ਦਾ ਮਜੀਠੀਆ ਵੱਲ ਜਾਇਜ਼ਾ, 5 ਲੱਖ ਲੋਕਾਂ ਦੇ ਪੁੱਜਣ ਦੀ ਸੰਭਾਵਨਾ

image ਜਗਰਾਓਂ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲੋਕ ਸਭਾ ਚੋਣ ਮੁਹਿਮ ਦੀ ਸ਼ੁਰੁਆਤ ਐਨ ਡੀ ਏ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਸ੍ਰੀ ਨਰੇਂਦਰ ਮੋਦੀ ਅਤੇ ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਇਤਿਹਾਸਕ ਫਤਿਹ ਰੈਲੀ ਤੋਂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਸ ਵਿੱਚ ਲੱਖਾ ਪੰਜਾਬੀਆਂ ਦੇ ਆਉਣ ਦੀ ਸੰਭਾਵਨਾ ਹੈ।ਪ੍ਰਬੰਧਾ ਦਾ ਵੇਰਵਾ ਦਿੰਦੇ ਹੋਏ ਸੀਨੀਅਰ ਅਕਾਲੀ ਨੇਤਾ ਅਤੇ ਰਾਜ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਰੈਲੀ ਵਿਚ ਵਿਸ਼ਾਲ ਇਕੱਠ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਹਰ ਰੋਜ ਖੁਦ ਇਸ ਸਬੰਧੀ ਤਿਆਰੀਆਂ ’ਤੇ ਨਿਗਰਾਨੀ

ਰ¤ਖੀ ਜਾ ਰਹੀ ਹੈ।ਇਸ ਰੈਲੀ ਵਿਚ 5 ਲ¤ਖ ਲੋਕਾਂ ਦੇ ਪਹੁੰਚਣ ਦਾ ਆਂਕੜਾ ਬਹੁਤ ਹੀ ਉਤਸਾਹ ਜਨਕ ਹੈ। ਬ੍ਯ¤ਸਾ ਦੀ ਪਾਰਕਿੰਗ ਸਹੁਲਤ ਲਈ 300 ਏਕੜ ਜਗ੍ਹਾਂ ਵਿ¤ਚ 3 ਪਾਰਕਿੰਗਾ ਸਥਾਪਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ 130 ਵਾਟਰ ਟੈਂਕਰਾਂ ਦਾ ਇੰਤਜਾਮ ਕੀਤਾ ਗਿਆ ਹੈ। ਰੈਲੀ ਵਾਲੀ ਜਗ੍ਹਾਂ ’ਤੇ 12 ਡਾਕਟਰੀ ਟੀਮਾਂ ਵੀ ਤੈਨਾਤ ਹੋਣਗੀਆਂ।
ਸ੍ਰੀ ਮਜੀਠੀਆ ਨੇ ਕਿਹਾ ਕਿ ਰੈਲੀ ਲਈ ਜਿਹੜੀ ਸਟੇਜ ਬਣਾਈ ਗਈ ਹੈ ਉਹ ਇਕ ਵ¤ਖਰੀ ਕਿਸਮ ਦੀ ਹੈ। ਸਟੇਜ ਨੂੰ ਤਿੰਨ ਹਿ¤ਸਿਆਂ ਵਿਚ ਵੰਡੀਆਂ ਗਿਆ ਹੈ। ਵਿਚਕਾਰ ਵਾਲੇ ਹਿ¤ਸੇ ਤੋਂ ਸ਼੍ਰੀ ਨਰੇਂਦਰ ਮੋਦੀ ਅਤੇ ਪ੍ਰਮੁ¤ਖ ਸ਼ਖਸ਼ੀਅਤਾਂ ਜਿਨ੍ਹਾਂ ਵਿਚ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਜਨਤਾ ਨੂੰ ਸੰਬੋਧਨ ਕਰਨਗੇ ਅਤੇ ਦੋ ਸਟੇਜਾਂ ਜੋਕਿ ਮੇਨ ਸਟੇਜ ਦੇ ਦੋਵੇ ਪਾਸੇ ਹੋਣਗੀਆਂ ਜੋ ਕਿ ਸਮੁ¤ਚੀ  ਸ੍ਰੋਮਣੀ ਅਕਾਲੀ ਦਲ –ਭਾਜਪਾ ਲੀਡਰਸ਼ਿਪ ਲਈ ਹੋਵੇਗੀ।
ਇਸੇ ਦੌਰਾਨ ਰੈਲੀ ਵਾਲੀ ਜਗ੍ਹਾਂ ’ਤੇ ਹਜ਼ਾਰਾ ਦੀ ਤਦਾਦ ਵਿ¤ਚ ਯੂਥ ਅਕਾਲੀ ਦਲ ਵਰਕਰ ਪਹੁੰਚਣਗੇ। ਯੂਥ ਅਕਾਲੀ ਦਲ ਦਫਤਰ ਦੇ ਇੰਚਾਰਜ ਸ੍ਰੀ ਪਰਮਿੰਦਰ ਬਰਾੜ ਨੇ ਦ¤ਸਿਆ ਕਿ ਰੈਲੀ ਦੇ ਪ੍ਰਬੰਧਾਂ ਦੀ ਵ¤ਖ ਵ¤ਖ ਪਹਿਲੂਆਂ ਦੀ ਨਿਗਰਾਨੀ ਲਈ 21 ਕਮੇਟਿਆਂ ਬਣਾਇਆਂ ਗਈਆਂ ਹਨ। ਵ¤ਖ-ਵ¤ਖ ਪਾਰਕਿੰਗਾਂ ਦੇ ਨਾਲ ਰੈਲੀ ਵਾਲੀ ਜਗ੍ਹਾਂ ’ਤੇ 21 ਸੀਟਿੰਗ ਬਲਾਕਾਂ ਵਿ¤ਚ ਵਲੰਟਰੀਆਂ ਨੂੰ ਤੈਨਾਤ ਕੀਤਾ ਗਿਆ ਹੈ।
ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਲਗਾਤਾਰ ਰੈਲੀ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 17 ਫਰਵਰੀ ਨੂੰ ਪੰਜਾਬ ਦੇ ਮੁ¤ਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਰੈਲੀ ਦੀ ਜਗ੍ਹਾਂ ਮੀਟਿੰਗ ਕੀਤੀ ਗਈ ਜਦਕਿ ਉ¤ਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਦੋ ਵਾਰੀ ਰੈਲੀ ਸਥਾਨ ਦਾ ਦੌਰਾ ਕੀਤਾ ਗਿਆ। ਸ੍ਰੀ ਬਿਕਰਮ ਸਿੰਘ ਮਜੀਠੀਆਂ ਪਿਛਲੇ 4 ਦਿਨਾਂ ਤੋਂ ਰੈਲੀ ਸਥਾਨ ਤੇ ਹੀ ਹਨ। ਡਾ. ਚੀਮਾ ਨੇ ਕਿਹਾ ਕਿ ਸੀਨੀਅਰ ਭਾਜਪਾ ਆਗੂਆਂ ਜਿਨ੍ਹਾਂ ਵਲੋਂ ਰੈਲੀ ਸਥਾਨ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਕੈਬਿਨੇਟ ਮੰਤਰੀ, ਸ੍ਰੀ ਸੁਰਜੀਤ ਕੁਮਾਰ ਜਿਆਣੀ ਅਤੇ ਸਲਾਹਕਾਰ ਮੁ¤ਖ ਮੰਤਰੀ ਸ੍ਰੀ ਤੀਕਸ਼ਣ ਸੂਦ ਸ਼ਾਮਲ ਹਨ।

Send this to a friend