Skip to content
Independent perspectives. Global stories.
BREAKING

ਕੈਪਟਨ ਪਰਿਵਾਰ ਨਾਲ ਮੈਂਬਰ ਰਾਜ ਸਭਾ ਸ. ਭੂੰਦੜ ਨੇ ਦੁੱਖ ਸਾਂਝਾ ਕੀਤਾ

Share this story

ਸਰਦੂਲਗੜ੍ਹ, 10 ਮਈ (ਬਲਜੀਤ ਪਾਲ)- ਵਾਇਸ ਚੇਅਰਮੈਨ ਸਪੋਟਰਸ ਸੈਲ ਪੰਜਾਬ, ਜ਼ਿਲਾ ਚੇਅਰਮੈਨ ਫਰੀਡਮ ਫਾਈਟਰ ਮਾਨਸਾ ਅਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਪਰਮਜੀਤ ਸਿੰਘ ਸਿੱਧੂ ਦੀ ਧਰਮ ਪਤਨੀ ਗੁਰਮੀਤ ਕੌਰ (48) ਦੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਸ ਦੁੱਖ ਦੀ ਘੜੀ ‘ਚ ਪੀੜਤ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੈਂਬਰ ਰਾਜ ਸਭਾ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਿਸ਼ੇਸ ਤੌਰ ਤੇ ਸਿੱਧੂ ਪਰਿਵਾਰ ਦੇ ਗ੍ਰੀਹ ਵਿਖੇ ਪਿੰਡ ਲਾਲਿਆਂਵਾਲੀ ਪਹੁੰਚੇ ਤੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਕਿਹਾ। ਇਸ ਮੌਕੇ ਉਨਾਂ ਨਾਲ ਆਏ ਸੁਖਦੇਵ ਸਿੰਘ ਚੈਨੇਵਾਲਾ ਚੇਅਰਮੈਨ ਜ਼ਿਲਾ ਪ੍ਰੀਸਿਦ ਮਾਨਸਾ, ਸੁਰਜੀਤ ਸਿੰਘ ਰਾਏਪੁਰ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਛੱਤਰ ਸਿੰਘ ਲਾਲਿਆਂਵਾਲੀ, ਕਿਸਾਨ ਆਗੂ ਦਰਸ਼ਨ ਸਿੰਘ ਜਟਾਣਾ ਆਦਿ ਨੇ ਵੀ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ।

WRITTEN BY