ਅਮਰਗੜ੍ਹ, 10 ਮਈ (ਸੁਖਵਿੰਦਰ ਸਿੰਘ ਅਟਵਾਲ)- ਭਾਂਵੇ ਕਿ ਅਜੋਕੇ ਸਮਾਜ ਅੰਦਰ ਅਜੇ ਵੀ ਕੁੜੀਆਂ ਦੇ ਜੰਮਣ ’ਤੇ ਖ਼ੁਸ਼ੀ ਨਹੀਂ ਮਨਾਈ ਜਾਂਦੀ ਪਰ ਜਿਸ ਘਰ ਕੁੜੀਆਂ ਜੰਮਦੀਆਂ ਹਨ ’ਤੇ ਉਨ੍ਹਾਂ ਨੂੰ ਸਤਕਾਰਿਆ ਜਾਂਦਾ ਹੈ ਉਹ ਘਰ ਵੈਸੇ ਹੀ ਖ਼ੁਸ਼ੀਆਂ ਨਾਲ ਭਰ ਜਾਂਦੇ ਹਨ।ਅੱਜ ਅਸੀਂ ਦੇਖਦੇ ਹਾਂ ਕਿ ਕੁੜੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਜਾ ਰਹੀਆਂ ਹਨ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਮਿਹਨਤ ਅਤੇ ਹਿੰਮਤ ਦਾ ਸਹਾਰਾ ਲੈਂਦਿਆਂ ਕੋਈ ਵੀ ਕਸ਼ਰ ਬਾਕੀ ਨਹੀਂ ਛੱਡਦੀਆਂ।ਪਿੰਡ ਝੱਲ ਵਿਖੇ ਬਤੌਰ ਹੈਡ ਗ੍ਰੰਥੀ ਸੇਵਾ ਨਿਭਾ ਰਹੇ ਬਾਬਾ ਹਰਜਿੰਦਰ ਸਿੰਘ ਲੱਧਾਹੇੜੀ ਨੇ ਬੜੇ ਮਾਣ ਨਾਲ ਦੱਸਿਆ ਕਿ ਮੇਰੇ ਬੇਟੇ ਰਾਮਸ਼ਰਨ ਸਿੰਘ ਨਾਲੋਂ ਮੈਨੂੰ ਮੇਰੀ ਬੇਟੀ ਸਤਵਿੰਦਰ ਕੌਰ ਸਿੰਮੂ ’ਚੋਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ ਕਿ ਉਹ ਅੱਗੇ ਜਾਕੇ ਸਾਡਾ ਨਾਮ ਜ਼ਰੂਰ ਰੌਸ਼ਨ ਕਰੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਆਏ ਨਤੀਜਿਆਂ ਵਿਚੋਂ ਉਸ ਦੇ 90% ਨੰਬਰ ਆਏ ਹਨ ਪਰ ਅਜੇ ਵੀ ਉਹ ਸੰਤੁਸ਼ਟ ਨਹੀਂ ਹੈ ਅਤੇ ਆਖ ਰਹੀ ਹੈ ਕਿ ਪਾਪਾ ਜੀ ਕੁਝ ਕਮੀਂ ਰਹਿ ਗਈ ਮੇਰੀ ਮਿਹਨਤ ਵਿੱਚ ਅਤੇ ਉਹ ਹੁਣੇ ਤੋਂ ਅਗਲੀ ਜਮਾਤ ਵਿੱਚ ਸਭ ਤੋਂ ਅੱਗੇ ਆਉਣ ਲਈ ਮਿਹਨਤ ਕਰਨ ਵਿੱਚ ਜੁਟ ਗਈ ਹੈ।
ਕੁੜੀਆਂ ਮੁੰਡਿਆਂ ਨਾਲੋਂ ਹਰ ਖੇਤਰ ’ਚ ਅੱਗੇ



