Skip to content
Independent perspectives. Global stories.
BREAKING

ਕਸ਼ਮੀਰ ਦੀ ਆਜ਼ਾਦੀ ਦੇ ਸੁਪਨੇ ਪੂਰੇ ਨਹੀਂ ਹੋਣਗੇ-ਨੌਜਵਾਨਾਂ ਨੂੰ ਫੌਜੀ ਮੁਖੀ ਦੀ ਨਸੀਹਤ

Share this story

ਸ਼੍ਰੀਨਗਰ, 10 ਮਈ (ਪੰਜਾਬ ਟਾਇਮਜ਼ ਬਿਊਰੋ)- ਆਰਮੀ ਚੀਫ ਬਿਪੀਨ ਰਾਵਤ ਨੇ ਆਜ਼ਾਦੀ ਦੇ ਨਾਅਰੇ ਲਗਾਉਣ ਵਾਲੇ ਕਸ਼ਮੀਰੀ ਨੌਜਵਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਇਹ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ।ਇਕ ਇੰਟਰਵਿਊ ’ਚ ਜਨਰਲ ਰਾਵਤ ਨੇ ਇਸ ਗਲ ਦੇ ਵੀ ਸੰਕੇਤ ਦਿਤੇ ਹਨ ਕਿ ਕਸ਼ਮੀਰ ’ਚ ਅਤਵਾਦ ਦੇ ਖਿਲਾਫ ਫੌਜ ਦੀ ਕਾਰਵਾਈ ਜਾਰੀ ਰਹੇਗੀ ਅਤੇ ਫੌਜ ਤੋਂ ਅਜਿਹੇ ਲੋਕ ਨਹੀਂ ਜਿਤ ਸਕਦੇ। ਕਸ਼ਮੀਰ ‘ਚ ਨੌਜਵਾਨਾਂ ਦੇ ਅਤਵਾਦੀ ਸੰਗਠਨਾਂ ‘ਚ ਸ਼ਾਮਲ ਹੋਣ ‘ਤੇ ਫੌਜ ਚੀਫ ਨੇ ਕਿਹਾ ਹੈ ਕਿ ਇਹ ਲੋਕ ਨੌਜਵਾਨਾਂ ਨੂੰ ਆਜ਼ਾਦੀ ਦੇ ਨਾਮ ’ਤੇ ਭਰਮਾ ਰਹੇ ਹਨ।ਜਨਰਲ ਰਾਵਤ ਨੇ ਕਿਹਾ, ‘‘ਬੰਦੂਕ ਚੁਕਣ ਵਾਲੇ ਅਤੇ ਮਾਸੂਮ ਨੌਜਵਾਨਾਂ ਨੂੰ ਆਜ਼ਾਦੀ ਦੇ ਨਾਮ ‘ਤੇ ਝੂਠੇ ਸੁਪਨੇ ਦਿਖਾਉਣ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਰਸਤੇ ‘ਚ ਜਾਣ ‘ਤੇ ਕੁਝ ਨਹੀਂ ਮਿਲਣ ਵਾਲਾ।

WRITTEN BY