Skip to content
Independent perspectives. Global stories.
BREAKING

ਭਿਆਨਕ ਸੜਕ ਹਾਦਸੇ ’ਚ ਸਕੂਲ ਜਾ ਰਹੇ ਵਿਦਿਆਰਥੀ ਦੀ ਮੌਤ-8 ਗੰਭੀਰ ਜ਼ਖਮੀ

Share this story

ਭੋਗਪੁਰ, 10 (ਹਰਨਾਮ ਦਾਸ ਚੋਪੜਾ)- ਜਲੰਧਰ ਪਠਾਣਕੋਟ ਜੀ.ਟੀ.ਰੋਡ ’ਤੇ ਪੈਂਦੇ ਪਿੰਡ ਖਖ ਨੇੜੇ ਹੋਏ ਦਰਦਨਾਕ ਸੜਕ ਹਾਦਸੇ ‘ਚ ਸਕੂਲ ਜਾ ਰਹੇ ਵਿਦਿਆਰਥੀ ਦੀ ਮੌਤ ਹੋ ਗਈ, ਅਤੇ 8 ਵਿਅਕਤੀ ਹਾਦਸੇ ‘ਚ ਜਖ਼ਮੀ ਹੋ ਗਏ। ਹਾਦਸਾ ਸਵੇਰੇ 7 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਆਪਣੇ ਡੀ.ਏ.ਵੀ. ਸਕੂਲ ਜਾ ਰਹੇ ਸਾਈਕਲ ਸਵਾਰ ਭਰਾਵਾਂ ਅਤੇ ਐਕਟਿਵਾ ਸਵਾਰ ਹੋਰ ਵਿਦਿਆਰਥੀ ਨੂੰ ਜੰਮੂ ਤੋਂ ਦਿਲੀ ਜਾ ਰਹੀ ਔਡੀ ਕਾਰ ਨੇ ਲਪੇਟ ‘ਚ ਲੈਂਦਿਆਂ ਸੜਕ ਕਿਨਾਰੇ ਖੇਤਾ ‘ਚ ਉਤਰ ਗਈ।ਹਾਦਸੇ ‘ਚ ਬਾਰਵੀਂ ਕਲਾਸ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨਿਵਾਸੀ ਰਾਜਧਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਨਾਲ ਹੀ ਸਾਈਕਲ ਤੇ ਸਵਾਰ ਉਸਦਾ 10ਵੀਂ ‘ਚ ਪੜਦਾ ਉਸਦਾ ਭਰਾ ਗੁਰਕੀਰਤ ਸਿੰਘ , ਐਕਟਿਵਾ ਸਵਾਰ ਹੋਰ ਵਿਦਿਆਰਥੀ ਅਤੇ ਔਡੀ ਕਾਰ ‘ਚ ਸਵਾਰ ਇਕ ਪਰਿਵਾਰ ਦੇ ਮੈਂਬਰ ਜਖ਼ਮੀ ਹੋ ਗਏ।ਜਖ਼ਮੀ ਕਾਰ ਸਵਾਰ ਪਰਿਵਾਰ ਮੂਲ ਰੂਪ ‘ਚ ਜੰਮੂ ਨਿਵਾਸੀ ਹਨ ਅਤੇ ਦਿਲੀ ‘ਚ ਕਾਰੋਬਾਰ ਕਰਦੇ ਹਨ। ਜ਼ਖਮੀਆਂ ਨੂੰ ਟਾਂਡੇ ਦੇ ਸਰਕਾਰੀ ਹਸਪਤਾਲ ‘ਚ ਮੁਢਲੀ ਡਾਕਟਰੀ ਮਦਦ ਦੇਣ ਉਪਰੰਤ ਜਲੰਧਰ ਦੇ ਨਿਜੀ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਟਾਂਡਾ ਪੁਲਸ ਨੇ ਮੌਕੇ ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

WRITTEN BY