ਜਲੰਧਰ, 9 ਮਈ (ਪੰਜਾਬ ਟਾਇਮਜ਼ ਬਿਊਰੋ)-ਵਿਦਿਆਰਥੀਆਂ ਨੂੰ ਤਕਨੀਕੀ ਇੰਡਸਟ੍ਰੀ ਦੇ ਮੁਤਾਬਕ ਤਿਆਰ ਕਰਨ ਦੇ ਮੰਤਵ ਨਾਲ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਚਾਰ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਵਿਖੇ ਬੀਏ ਪਤੱਰਕਾਰੀ ਅਤੇ ਜਨਸੰਚਾਰ, ਬੀਐੱਸਸੀ ਖੇਤੀਬਾੜੀ ਅਤੇ ਮਲਟੀਮੀਡੀਆ ਐਂਡ ਐਨੀਮੇਸ਼ਨ ਤਿੰਨ ਕੋਰਸ, ਇਸ ਦੇ ਨਾਲ ਹੀ ਸ਼ਾਹਪੁਰ ਕੈਂਪਸ ਵਿਖੇ ਡਿਪਲੋਮਾਂ ਇਨ ਫੂਡ ਪ੍ਰੋਡਕਸ਼ਨ ਸਿੱਖਿਆ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪਤੱਰਕਾਰੀ ਅਤੇ ਜਨਸੰਚਾਰ ਦੀ ਸਿੱਖਿਆ ਬਹੁਤ ਜਰੂਰੀ ਹੈ, ਇਸ ਦੇ ਨਾਲ ਹੀ ਮਲਟੀਮੀਡੀਆ ਅਤੇ ਐਨਿਮੇਸ਼ਨ ਕੋਰਸ ਦੀ ਬਹੁਤ ਮਹਤੱਤਾ ਹੈ। ਇਹ ਦੋਨੋ ਕੋਰਸ ਤਿੰਨ ਸਾਲ ਤੱਕ ਪੜਣੀ ਪੈਂਦੀ ਹੈ। ਜੋ ਹਰ ਖੇਤਰ ਦੇ ਵਿਦਿਆਰਥੀਆਂ ਲਈ ਉਲੱਬਧ ਹੈ। ਨਾਲ ਹੀ ਖੇਤੀਬਾੜੀ ਦੇ ਕੋਰਸ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਜੋ ਕਿ ਚਾਰ ਸਾਲ ਦੀ ਡਿਗਰੀ ਹੈ। ਇਨ੍ਹਾਂ ਤਿੰਨਾਂ ਕੋਰਸਾਂ ਦੀ ਇੰਡਸਟ੍ਰੀ ਵਿੱਚ ਬਹੁਤ ਮੰਗ ਹੈ। ਬੀਐੱਸਸੀ ਕ੍ਰਿਸ਼ੀ ਵਿਗਆਨ ਦੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਵਿਦਿਆਰਥੀ ਫਾਰਮ ਮੈਨੇਜਰ, ਐਗਰੀਕਲਚਰ ਅਫ਼ਸਰ, ਪ੍ਰੋਡਕਸ਼ਨ ਮੈਨੇਜਰ ਅਦਿ ਪੋਸਟ ’ਤੇ ਕੰਮ ਕਰ ਸਕਣਗੇ। ਡਿਪਲੋਮਾ ਇਨ ਫੂਡ ਪ੍ਰੋਡਕਸ਼ਨ ਸਿੱਖਿਆ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ 1.5 ਸਾਲ ਦੇ ਕੋਰਸ ਵਿੱਚ ਵਿਦਿਆਰਥੀਆਂ ਨੂੰ ਫੂਡ ਸਾਇੰਸ, ਸਵੱਛਤਾ, ਫੂਡ ਪ੍ਰੋਡਕਸ਼ਨ ਅਤੇ ਨਿਓਟ੍ਰੀਸ਼ਨ ਦੇ ਖੇਤਰ ਦੀ ਸਿੱਖਿਆ ਦੇ ਕੇ ਮਾਹਰ ਬਣਾਇਆ ਜਾਵੇਗਾ। ਇਸ ਡਿਪਲੋਮੇ ਨੂੰ ਹਾਸਲ ਕਰਨ ਤੋਂ ਬਾਅਦ ਵਿਦਿਆਰਥੀ ਰੇਲਵੇ ਕੈਟਰਿੰਗ, ਹੋਟਲ ਅਤੇ ਰੈਸਟੋਰੈਂਟਾਂ ਵਿੱਚ ਅਧਿਕਾਰੀ ਤੌਰ ’ਤੇ ਕੰਮ ਕਰ ਸਕਦੇ ਹਨ।