June 3, 2026 7:39 am

ਮੂਨ ਲਾਇਟ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਬੁਢਲਾਡਾ, 9 ਮਈ (ਚਹਿਲ)- ਸਥਾਨਕ ਮੂਨ ਲਾਇਟ ਪਬਲਿਕ ਸਕੂਲ ਦਾ 10ਵੀਂ ਕਲਾਸ ਦਾ ਨਤੀਜ਼ਾ ਸ਼ਾਨਦਾਰ ਰਿਹਾ ਸਕੂਲ ਦੀਆਂ ਦੋ ਵਿਦਿਆਰਥਣਾ ਨੇ ਰਾਜ ਪੱਧਰੀ ਮੈਰਿਟ ਸੂਚੀ ਚ ਨਾਮ ਦਰਜ ਕਰਵਾਇਆ ਹੈ । ਜਾਣਕਾਰੀ ਦਿੰਦਿਆ ਪ੍ਰਿੰਸੀਪਲ ਅਰਚਨਾ ਕਾਂਸਲ ਨੇ ਦੱਸਿਆ ਕਿ ਇਸ ਵਾਰ ਨਤੀਜੇ ਵਿੱਚੋਂ ਸਕੂਲ ਦੇ ਦੋ ਵਿਦਿਆਰਥੀ ਅੰਕਿਤਾ ਰਾਣੀ ਨੇ 94.31 ਫੀਸਦੀ ਅਤੇ ਸਿਮਰਨਜੀਤ ਕੋਰ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਮੈਰੀਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਸਮੇਤ ਇਲਾਕੇ ਦਾ ਨਾਮ ਰੋਸ਼ਲ ਕੀਤਾ ਹੈ। ਉਨ੍ਹਾ ਇਸ ਮੋਕੇ ਬੱਚਿਆ ਦੇ ਮਾਪਿਆ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਅੱਗੇ ਤੋਂ ਵੀ ਬੱਚੇ ਇਸੇ ਤਰ੍ਹਾਂ ਵਧੀਆ ਅੰਕ ਪ੍ਰਾਪਤ ਕਰਕੇ ਨਾਮ ਰੋਸ਼ਨ ਕਰਨਗੇ। ਇਸ ਮੋਕੇ ਸਕੂਲ ਕੁਆਰਡੀਨੇਟਰ ਗੁਰਪ੍ਰਤਾਪ ਸਿੰਘ ਸੋਢੀ, ਅਧਿਆਪਕ ਮੁਨੀਸ਼ ਕੁਮਾਰ, ਮਾ. ਜਤਿੰਦਰ ਸਿੰਘ ਪਰਾਸ਼ਰ, ਗੁਰਚਰਨ ਸਿੰਘ ਅਨੇਜਾ, ਰਾਜੇਸ਼ ਅਰੋੜਾ, ਮਾ ਕੁਲਦੀਪ ਸਿੰਘ ਸਮੇਤ ਸਮੂਹ ਵਿਦਿਆਰਥੀ ਅਤੇ ਸਟਾਫ ਨੇ ਵੀ ਵਧਾਈ ਦਿੱਤੀ।

Send this to a friend