ਜਲੰਧਰ, 9 ਮਈ (ਪੰਜਾਬ ਟਾਇਮਜ਼ ਬਿਊਰੋ)-ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ ਦੀ ਸਾਲਾਨਾ ਕਾਨਫਰੰਸ 2018 ਨੂੰ ਹੋਟਲ ਪ੍ਰਾਈਮ ਰਣਬੀਰ ਵਿੱਚ ਬੜੀ ਚੜ੍ਹਦੀ ਕਲਾ ਨਾਲ ਸੰਪੂਰਨ ਹੋਈ। ਕਾਨਫਰੰਸ ਨੂੰ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ, ਸੁਸ਼ੀਲ ਕੁਮਾਰ ਰਿੰਕੂ, ਐਮ.ਐ¤ਲ.ਏ. ਚਰਨਜੀਤ ਸਿੰਘ ਚੰਨੀ ਚਾਂਸਲਰ ਸੀ.ਟੀ.ਯੂਨੀਵਰਸਿਟੀ, ਕੇ.ਕੇ. ਸ਼ਰਮਾ ਚੇਅਰਮੈਨ ਸਿਟੀਜ਼ਨ ਬੈਂਕ ਨੇ ਸੰਬੋਧਨ ਕੀਤਾ। ਕੌਂਸਲ ਦੇ ਸੀਨੀਅਰ ਮੈਂਬਰਾਂ ਓਮ ਪ੍ਰਕਾਸ਼ ਖੇਮ ਕਰਨੀ, ਜ਼ੋਜ਼ਫ ਫਰੈਂਡੀ, ਹੁਕਮ ਚੰਦ ਕੋਟਕਪੂਰਾ, ਰਿਸ਼ੀ ਰਾਜ ਦੇਹਰਾਦੂਨ, ਰਾਕੇਸ਼ ਮਹਾਜਨ, ਡਾ. ਅਮਰਜੀਤ ਤੇ ਡਾ. ਨਿਸਤਿੰਦਰ, ਨਿਰਮਲ ਭੱਟੀ, ਰਾਮ ਸਿੰਘ ਔਲਖ, ਜਸਵਿੰਦਰ ਸਿੰਘ ਖਾਂਬੜਾ, ਮੋਹਣ ਸਿੰਘ ਸਹਿਗਲ ਨੇ ਛੋਟੇ ਸਮਾਚਾਰ ਪੱਤਰਾਂ ਨੂੰ ਦਰਪੇਸ਼ ਸਮੱਿਸਆਵਾਂ ਬਾਰੇ ਵਿਚਾਰ ਰੱਖੇ। ਸ਼ੁਰੂਆਤ ’ਚ ਬਰਭਜਨ ਸਿੰਘ ਨਾਹਲ ਨੇ ਗੀਤ ਪੇਸ਼ ਕੀਤਾ। ਜਦਕਿ ਰਾਮ ਸਿੰਘ ਔਲਖ ਨੇ ਝੰਡਾ ਲਹਿਰਾਇਆ। ਸੀਨੀਅਰ ਮੀਤ ਪ੍ਰਧਾਨ ਕੌਸ਼ਲ ਰਿਸ਼ੀ ਖੇਮਕਰਨੀ ਨੇ ਛੋਟੇ ਸਮਾਚਾਰ ਪੱਤਰਾਂ, ਮੈਗਜ਼ੀਨਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਮੇਜਰ ਜਗਜੀਤ ਸਿੰਘ ਰਿਸ਼ੀ ਸਕੱਤਰ ਨੇ ਮੰਗਾਂ ’ਤੇ ਆਧਾਰਿਤ ਮਾਣ ਪੱਤਰ ਪੜਿਆ। ਮੁੱਖ ਤੌਰ ’ਤੇ ਡਿਸਪਲੇ ਇਸ਼ਤਿਹਾਰ ਜਾਰੀ ਕਰਨ. ਡਾਕ ਖਰਚ 25 ਪੈਸੇ ਤੋਂ ਵਧਾ ਕੇ 95 ਪੈਸੇ ਕਰ ਦੇਣ ਦੀ ਨਿਖੇਧੀ ਕੀਤੀ ਤੇ ਇਹ ਵਾ ਵਾਪਸ ਲੈਣ ਲਈ ਕਿਹਾ ਗਿਆ। ਬੱਸ ਸਫਰ ਫਰੀ ਕਰਨ ਤੇ ਪੀਲੇ ਕਾਰਡ ਜਾਰੀ ਕਰਨ ਲਈ ਆਵਾਜ਼ ਉਠਾਈ ਗਈ। ਚੌਧਰੀ ਸੰਤੋਖ ਸਿੰਘ ਐ¤ਮ.ਪੀ. ਤੇ ਸੁਸ਼ੀਲ ਰਿੰਕੂ ਐ¤ਮ.ਐ¤ਲ.ਏ. ਨੇ ਇਹ ਮੰਗਾਂ ਸਬੰਧਤ ਵਜ਼ੀਰ ਸਾਹਿਬ ਨਾਲ ਮਿਲ ਕੇ ਦੂਰ ਕਰਨ ਦਾ ਵਾਅਦਾ ਕੀਤਾ। ਸ.ਚੰਨੀ ਤੇ ਕੇ.ਕੇ ਸ਼ਰਮਾ ਨੇ ਇਨਾਂ ਮੰਗਾਂ ਨੂੰ ਤੁਰੰਤ ਮੰਨਣ ਲਈ ਅਪੀਲ ਕੀਤੀ। ਕੌਂਸਲ ਵੱਲੋਂ ਪ੍ਰਧਾਨਗੀ ਮੰਡਲ ਨੂੰ ਸਨਮਾਨਿਤ ਕੀਤਾ ਗਿਆ ਤੇ ਦੋਸ਼ਾਲੇ, ਮਾਣ ਪੱਤਰ ਤੇ ਸਿਰਪਾਓ ਭੇਟ ਕੀਤੇ ਗਏ। ਇਸ ਮੌਕੇ ਤੇ ਦੋ ਪੱਤਰਕਾਰਾਂ ਸ. ਦਰਸ਼ੀ ਚੰਡੀਗੜ੍ਹ ਤੇ ਨਿਰਮਲ ਭੱਟੀ ਫਿਲੌਰ ਨੂੰ ਵੀ ਦੁਸ਼ਾਲਾ, ਸਿਰੋਪਾਓ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਅਤੇ ਸਭ ਮੈਂਬਰਾਂ ਨੇ ਕਾਨਫਰੰਸ ਦੀ ਸਫਲਤਾ ’ਤੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਨੂੰ ਵਧਾਈ ਦਿੱਤੀ ਤੇ ਉਨਾਂ ਦੀ ਸੁੱਚੀ ਅਗਵਾਈ ਦੀ ਭਰਪੂਰ ਪ੍ਰਸੰਸਾ ਕੀਤੀ।
ਸਰਹੱਦੀ ਜੀ ਨੇ ਸਭ ਆਈਆਂ ਮੁੱਖ ਸਖਸ਼ੀਅਤਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ। ਡਾ. ਸੰਗਤ ਰਾਮ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।