June 3, 2026 12:07 pm

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਲੜਕੇ ਦਸਵੀਂ ਦਾ ਨਤੀਜਾ 98.10 ਫੀਸਦੀ ਰਿਹਾ

ਅਮਲੋਹ , 9 ਮਈ (ਰਣਜੀਤ ਸਿੰਘ ਘੁੰਮਣ)- ਸਰਕਾਰੀ ਸੀਨੀਅਰ ਸੈਕੰਡਰੀ ਸਕੁੂਲ ਅਮਲੋਹ ਲੜਕੇ ਦੇ ਨਤੀਜਿਆ ਨੇ ਪਿਛਲੇ ਸਾਲ ਦਾ ਰਿਕਾਰਡ     ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀ ਦੇ ਨਤੀਜਿਆ ਵਿੱਚ ਤੋੜਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਡਾ ਕੰਵਲਜੀਤ ਕੌਰ ਅਤੇ ਮਾਸਟਰ ਧਰਮ ਸਿੰਘ ਰਾਈਏਵਾਲ ਨੇ ਦੱਸਿਆ ਕਿ ਸਕੂਲ ਦੇ 105 ਵਿਦਿਆਰਥੀਆਂ ਵਿਚੋਂ 103 ਵਿਦਿਆਰਥੀ ਪਾਸ਼ ਹੋਏ ਹਨ ਅਤੇ ਨਤੀਜਾ 98.10 ਪ੍ਰਤੀਸ਼ ਰਿਹਾ। ਸਕੂਲ ਵਿਚੋਂ  ਪਹਿਲੇ ਤਿੰਨ ਸਥਾਨਾ ਤੇ ਰਹਿਣ ਵਾਲੇ ਵਿਦਿਆਰਥੀਆਂ ਅੰਮ੍ਰਿਤ ਕੁਮਾਰ, ਕੁਨਾਲ ਚੌਬੇ, ਅਤੇ ਅਮਨਦੀਪ ਸਿੰਘ ਦਾ ਤਹਿਸੀਲਦਾਰ ਅਮਲੋਹ ਨਵਦੀਪ ਸਿੰਘ ਵੱਲੋਂ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਵੀ ਦਿੱਤੀ ਅਤੇ ਆਸੀਰਵਾਦ ਦਿੱਤਾ ਕਿ ਉਹ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਤਾਂ ਕਿ ਆਪਣੇ ਮੌਕਾਮ ਉਤੇ ਪਹੁੰਚ ਸਕਣ। ਇਸ ਮੌਕੇ ’ਤੇ ਕਮੇਟੀ ਦੇ ਚੇਅਰਮੈਨ ਰਾਮ ਸ਼ਰਨ ਸੂਦ, ਅਵਿਨਾਸ਼ ਚੰਦਰ ਵਰਮਾ, ਲੈਕ ਹਰਵਿੰਦਰ ਸਿੰਘ ਭੱਟੋਂ, ਤੇਜਿੰਦਰ ਕੌਰ, ਹਰਪ੍ਰੀਤ ਕੌਰ, ਵਿਨੋਦ ਕੁਮਾਰ, ਕਰਮ ਸਿੰਘ ਬਡਾਲੀ, ਈਸ਼ਵਰ ਚੰਦਰ, ਅੱਛਰ ਦੇਵ, ਜਸਵੀਰ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ, ਦਲਵੀਰ ਸਿੰਘ, ਰਾਮ ਸਿੰਘ, ਸੋਹਨ ਲਾਲ, ਮਨਦੀਪ ਸਿੰਘ, ਬਲਵਿੰਦਰ ਸਿੰਘ, ਕੁਲਵੰਤ  ਕੌਰ, ਸੁਖਵਿੰਦਰ ਕੌਰ,ਅਮਨਦੀਪ ਕੌਰ, ਬਲਵੀਰ ਸਿੰਘ, ਮੀਨੂੰ ਪਜ਼ਨੀ, ਰਛਪਾਲ ਕੌਰ, ਪ੍ਰਕਾਸ਼ ਕੌਰ, ਕਿਰਨ ਬਾਲਾ, ਸੀਮਾ ਰਾਣੀ, ਗੁਰਮੀਤ ਕੌਰ, ਨੰਦਿਤਾ ਬਹਿਲ ਅਤੇ ਵਿਦਿਆਰਥੀ ਹਾਜ਼ਰ ਸਨ।

Send this to a friend