June 3, 2026 9:37 am

ਅਕਾਲੀ ਦਲ (ਅ) ਵੀ ਚੋਣ ਮੈਦਾਨ ’ਚ, ਸੁਲੱਖਣ ਸਿੰਘ ਨੂੰ ਐਲਾਨਿਆ ਉਮੀਦਵਾਰ

ਜਲੰਧਰ, 6 ਮਈ (ਪੀ.ਟੀ.)- ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਬਹੁਜਨ ਮੁਕਤੀ ਪਾਰਟੀ ਨਾਲ ਸਮਝੌਤਾ ਕੀਤਾ ਹੈ।ਦੋਹਾਂ ਪਾਰਟੀਆਂ ਨੇ ਸ਼ਾਹਕੋਟ ਦੇ ਹੀ ਰਹਿਣ ਵਾਲੇ ਸੁਲਖਣ ਸਿੰਘ ਨੂੰ ਸਾਂਝਾ ਉਮੀਦਵਾਰ ਬਣਾਇਆ ਹੈ।ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਸਿਆ ਕਿ ਅਸੀਂ ਅਕਾਲੀ-ਬੀਜਪੀ ਤੇ ਕਾਂਗਰਸ ਦੇ ਬਦਲ ਦੇ ਤੌਰ ’ਤੇ ਆਪਣਾ ਉਮੀਦਵਾਰ ਜ਼ਿਮਨੀ ਚੋਣ ਵਿੱਚ ਉਤਾਰਿਆ ਹੈ। ਉਨਾਂ ਕਿਹਾ ਕਿ ਪਾਰਟੀ ਰੇਤ-ਬਜਰੀ ਮਾਫੀਆ ਤੇ ਭ੍ਰਿਸ਼ਟਾਚਾਰ ਖਿਲਾਫ ਚੋਣ ਲੜੇਗੀ।

Send this to a friend