June 3, 2026 9:37 am

ਪਾਤੜਾਂ ਵਿਖੇ ਐਨ.ਐਚ. 71 ਮਾਰਗ ’ਤੇ ਹੋਏ ਟਰੱਕ ਹਾਦਸੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਪਾਤੜਾਂ, 6 ਮਈ (ਹਰਭਜਨ ਸਿੰਘ ਮਹਿਰੋਕ)- ਅੱਜ ਨੈਸ਼ਨਲ ਹਾਈਵੇ ਉਪਰ ਪਾਤੜਾਂ ਦੇ ਮੇਨ ਬਜਾਰ ਵਿਚ ਬੰਦਬਾਡੀ ਟਰੱਕ ਟਰਾਲਾ ਸੜਕਾਂ ਕਿਨਾਰੇ ਲੱਗੀਆਂ ਗੱਰੀਲਾਂ ਨਾਲ ਟਕਰਾ ਕੇ ਸੜਕ ਕਿਨਾਰੇ ਲੱਗੀਆਂ ਲਾਈਟ ਦੇ ਖੰਬੇ ਨਾਲ ਟਕਰਾ ਕੇ ਪਲਟ ਗਿਆ। ਇਸ ਅਚਾਨਕ ਹੋਏ ਸੜਕੀ ਹਾਦਸੇ ਵਿਚ ਡਰਾਇਵਰ ਅਤੇ ਕੰਡਕਟਰ ਬਾਲ-ਬਾਲ ਬੱਚ ਗਏ। ਅੱਜ ਸਵੇਰ ਸਮੇ 5 ਵਜੇ ਦੇ ਕਰੀਬ ਜੀਂਦ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੇ ਟਰੱਕ ਦੇ ਡਰਾਇਵਰ ਨੂੰ ਅਚਾਨਕ ਨੀਂਦ ਆਉਣ ਕਾਰਨ ਸੜਕ ਕਿਨਾਰੇ ਲੱਗੀਆਂ ਸਟੀਡ ਲਾਈਟਾਂ ਦੇ ਖੰਬੇ ਨਾਲ ਟਰਕਾਉਣ ਕਰਕੇ ਟਰੱਕ ਬੁਰੀ ਤਰ੍ਹਾਂ ਪਲਟ ਗਿਆ। ਟਰੱਕ ਦੀ ਸਪੀਡ ਏਨੀ ਜਿਆਦਾ ਤੇਜ ਸੀ ਕਿ ਗਰੀਲਾਂ ਨਾਲ ਟਕਰਾ ਕੇ ਸਟੀਡ ਲਾਈਟਾਂ ਦੇ ਖੰਬੇ ਨਾਲ ਟਕਰਾਉਣ ਕਰਕੇ ਬਹੁਤ ਜਿਆਦਾ ਖੜਕਾ ਹੋਇਆ ਜਿਸ ਦੀ ਸ਼ਹਿਰ ਦੇ ਕੋਨੇ-ਕੋਨੇ ਤੱਕ ਆਵਾਜ ਪਹੁੰਚੀ ਜਿਵੇ ਕੋਈ ਬੰਬ ਫਟਿਆ ਹੋਵੇ। ਅਵਾਜ ਸੁਣਨ ਸਾਰ ਦੁਰਦਰਾਡੇ ਤੋਂ ਆਏ ਲੋਕਾਂ ਨੇ ਡਰਾਇਵਰ ਅਤੇ ਕੰਡਕਟਰ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਅਤੇ ਉਸ ਵਕਤ ਲੋਕਾਂ ਦੇ ਇਕੱਠ ਨੇ ਦੱਸਿਆ ਕਿ ਸਵੇਰ ਦਾ ਸਮਾਂ ਹੋਣ ਕਰਕੇ ਬਜਾਰ ਵਿਚ ਆਵਾਜਾਈ ਨਹੀ ਸੀ ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀ ਹੋਇਆ। ਉਨ੍ਹਾਂ ਦਸਿਆ ਕਿ ਡਰਾਇਰ ਨੂੰ ਅਚਾਨਕ ਨੀਂਦ ਆਉਣ ਨਾਲ ਇਹ ਹਾਦਸਾ ਵਾਪਰਿਆ ਉਹਨਾਂ ਦੱਸਿਆ ਕਿ ਜੇਕਰ ਇਸ ਤਰ੍ਹਾਂ ਦਾ ਹਾਦਸਾ ਦਿਨ ਵਿਚ ਹੁੰਦਾ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।

Send this to a friend