June 3, 2026 9:37 am

ਸੁਪਰੀਮ ਕੋਰਟ ਦਾ ਵਡਾ ਫੈਸਲਾ, ਵਿਆਹਯੋਗ ਨਹੀਂ ਹੈ ਉਮਰ, ਤਾਂ ‘ਲਿਵ ਇਨ ਰਿਲੇਸ਼ਨਸ਼ਿਪ’ ‘ਚ ਰਹੋ

ਨਵੀਂ ਦਿੱਲੀ, 6 ਮਈ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਜਾਇਜ਼ ਮੰਨਦੇ ਹੋਏ ਕਿਹਾ ਹੈ ਕਿ ਵਿਆਹ ਤੋਂ ਬਾਅਦ ਲਾੜਾ ਅਤੇ ਲਾੜੀ ਦੋਵਾਂ ਵਿਚੋਂ ਕਿਸੇ ਦੀ ਉਮਰ ਵਿਆਹਯੋਗ ਨਹੀਂ ਹੈ ਤਾਂ ਉਹ ਲਿਵ ਇਨ ਰਿਲੇਸ਼ਨਸ਼ਿਪ ਵਿਚ ਨਾਲ(ਇਕਠੇ) ਰਹਿ ਸਕਦੇ ਹਨ, ਇਸ ਨਾਲ ਉਨ੍ਹਾਂ ਦੇ ਵਿਆਹ ‘ਤੇ ਕੋਈ ਅਸਰ ਨਹੀਂ ਪਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕਿਸੇ ਨੌਜਵਾਨ ਦੀ ਉਮਰ ਵਿਆਹਯੋਗ ਮਤਲਬ 21 ਸਾਲ ਦੀ ਨਹੀਂ ਹੋਈ ਅਤੇ ਉਸਦਾ ਵਿਆਹ ਕਰ ਦਿਤਾ ਗਿਆ ਹੈ ਤਾਂ ਉਹ ਆਪਣੀ ਪਤਨੀ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਸਕਦਾ ਹੈ।ਸੁਪਰੀਮ ਕੋਰਟ ਨੇ ਕਿਹਾ ਕਿ ਪਤੀ ਜਾਂ ਪਤਨੀ ਦੀ ਚੋਣ ਦਾ ਹਕ ਲੜਕਾ-ਲੜਕੀ ਤੋਂ ਕੋਈ ਨਹੀਂ ਖੋਹ ਸਕਦਾ, ਭਾਵੇਂ ਫਿਰ ਉਹ ਅਦਾਲਤ ਹੋਵੇ, ਕੋਈ ਸੰਸਥਾ ਜਾਂ ਸੰਗਠਨ ਹੀ ਕਿਉਂ ਨਾ ਹੋਵੇ। ਘਰੇਲੂ ਹਿੰਸਾ ਐਕਟ 2005 ਦਾ ਜ਼ਿਕਰ ਕਰਦੇ ਹੋਏ ਕੋਰਟ ਨੇ ਕਿਹਾ ਕਿ ਅਦਾਲਤ ਦਾ ਕੰਮ ਹੈ ਕਿ ਉਹ ਨਿਰਪਖ ਫੈਸਲਾ ਲਏ ਨਾ ਕਿ ਮਾਂ ਦੀ ਤਰ੍ਹਾਂ ਭਾਵਨਾਵਾਂ ਵਿਚ ਵਹੇ ਅਤੇ ਨਾ ਹੀ ਪਿਤਾ ਦੀ ਤਰ੍ਹਾਂ ਹੰਕਾਰੀ ਬਣੇ।
ਇਹ ਹੈ ਪੂਰਾ ਮਾਮਲਾ- ਅਪ੍ਰੈਲ 2017 ਨੂੰ ਕੇਰਲ ਦੀ ਇਕ 19 ਸਾਲਾਂ ਲੜਕੀ ਦਾ ਵਿਆਹ 20 ਸਾਲ ਦੇ ਲੜਕੇ ਨਾਲ ਹੋਇਆ। ਵਿਆਹਯੋਗ ਹੋਣ ਲਈ ਲੜਕੇ ਦੀ ਉਮਰ ਇਕ ਸਾਲ ਘਟ ਸੀ। ਇਸ ‘ਤੇ ਲੜਕੀ(ਲਾੜੀ) ਦੇ ਪਿਤਾ ਨੇ ਲਾੜੇ ‘ਤੇ ਅਗਵਾ ਕਰਨ ਦਾ ਕੇਸ ਦਰਜ ਕਰਵਾ ਦਿਤਾ। ਕੇਸ ਕੇਰਲ ਹਾਈ ਕੋਰਟ ਪਹੁੰਚਿਆ ਤਾਂ ਅਦਾਲਤ ਨੇ ਵਿਆਹ ਨੂੰ ਰਦ ਕਰਦੇ ਹੋਏ ਲੜਕੀ ਨੂੰ ਵਾਪਸ ਪਿਤਾ ਕੋਲ ਭੇਜ ਦਿਤਾ। ਲਾੜੇ ਪਖ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।
ਪੀੜਤ ਪਖ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਲਿਵ ਇਨ ‘ਤੇ ਅਹਿਮ ਫੈਸਲਾ ਸੁਣਾਇਆ ਅਤੇ ਹਾਈ ਕੋਰਟ ਦਾ ਫੈਸਲਾ ਰਦ ਕਰ ਦਿਤਾ। ਕੋਰਟ ਨੇ ਕਿਹਾ ਕਿ ਦੋਵਾਂ ਦਾ ਵਿਆਹ ਹਿੰਦੂ ਧਰਮ ਅਨੁਸਾਰ ਹੋਇਆ ਹੈ ਇਸ ਲਈ ਇਸ ਨੂੰ ਰਦ ਨਹੀਂ ਕੀਤਾ ਜਾ ਸਕਦਾ। ਅਜਿਹੇ ‘ਚ ਲਿਵ ਇਨ ਹੀ ਇਸ ਦਾ ਵਿਕਲਪ ਹੈ।

Send this to a friend