ਸ਼ਾਹਕੋਟ, 6 ਮਈ (ਸੁਰਿੰਦਰ ਸਿੰਘ ਖਾਲਸਾ)- 28 ਮਈ ਨੂੰ ਹੋ ਰਹੀ ਉਪ ਚੋਣ ’ਚ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ‘ਤੇ ਵਿਰੋਧੀਆ ਵੱਲੋਂ ਘੜੀਆਂ ਜਾ ਰਹੀਆਂ ਸਾਜ਼ਿਸਾਂ ਦਾ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵੋਟਰ ਮੂੰਹ ਤੋੜ ਜਵਾਬ ਦੇਣਗੇ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ‘ਤੇ ਹਲਕਾ ਕਪੂਰਥਲਾ ਤੋ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ। ਉਹ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਦਫਤਰ ਦਾ ਉਦਘਾਟਨ ਕਰਨ ਮੌਕੇ ਪਹੁੰਚੇ ਹੋਏ ਸਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬੀਤੇ 10 ਸਾਲਾ ’ਚ ਅਕਾਲੀ ਨੇ ਪੰਜਾਬ ਨੂੰ ਲੱਟਿਆ ਹੀ ਹੈ। ਪੰਜਾਬ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਕੀਤਾ। ਜਿਸ ਦੀ ਪ੍ਰਤਖ ਉਦਾਹਰਨ ਸ਼ਾਹਕੋਟ ਹਲਕੇ ਦੀ ਖਸਤਾ ਹਾਲਤ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਲਕੇ ’ਚ 10 ’ਚੋਂ 9 ਵਾਰ ਅਕਾਲੀ ਦਲ ਜੇਤੂ ਰਿਹਾ ਪਰ ਅੱਜ ਤਕ ਸ਼ਾਹਕੋਟ ਦੇ ਮਿਡਲ ਸਕੂਲ ਨੂੰ ਹਾਈ ਸਕੂਲ ਨਹੀਂ ਕਰਵਾ ਸਕਿਆ। ਅਕਾਲੀਆਂ ਨੇ ਜੇਕਰ ਕੁਝ ਕੀਤਾ ਹੈ ਤਾਂ ਉਹ ਬੱਸ ਹਲਕੇ ਦੇ ਲੋਕਾਂ ’ਤੇ ਨਾਜ਼ਾਇਜ਼ ਪਰਚੇ ਕਰਵਾਉਣ ਦਾ ਕੰਮ, ਇਸ ਤੋਂ ਇਲਾਵਾ ਅਕਾਲੀ ਦਲ ਨੇ ਹਲਕੇ ਲਈ ਅੱਜ ਤਕ ਕੁਝ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੈਪਟਨ ਸੰਦੀਪ ਸੰਧੂ ਓ.ਐਸ.ਡੀ ਮੁੱਖ ਮੰਤਰੀ ਪੰਜਾਬ, ਚੌਧਰੀ ਸੁਰਿੰਦਰ ਵਿਧਾਇਕ ਕਰਤਾਰਪੁਰ, ਸਾਬਕਾ ਵਿਧਾਇਕ ਮੁਕਤਸਰ ਹਰਨਿੰਦਰਪਾਲ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਸਾਬਕਾ ਪ੍ਰਧਾਨ ਪਵਨ ਪੁਰੀ, ਪਵਨ ਅਗਰਵਾਲ, ਮੇਜਰ ਸਿੰਘ, ਰੋਮੀ ਗਿੱਲ, ਬਲਕਾਰ ਸਿੰਘ ਚੱਠਾ, ਵਿਨੋਦ ਉਪਲ, ਬੀਬੀ ਤੇਜ ਕੌਰ, ਬੰਟੀ ਬਠਲਾ, ਤਰਲੋਕ ਸਿੰਘ ਰੂਪਰਾ, ਲਕਸ਼ਮਣ ਸੋਬਤੀ, ਅਜਮੇਰ ਸਿੰਘ ਖੈਹਿਰਾ, ਹਰਦੇਵ ਸਿੰਘ ਪੀਟਾ, ਗੁਲਜ਼ਾਰ ਸਿੰਘ ਥਿੰਦ, ਬਿਕ੍ਰਮਜੀਤ ਸਿੰਘ ਬਜਾਜ, ਅਸ਼ਵਿੰਦਰਪਾਲ ਸਿੰਘ ਖੈਹਿਰਾ, ਗੁਰਿੰਦਰ ਸਿੰਘ ਬਹੁਗੁਣ, ਅਮਰਜੀਤ ਸਿੰਘ ਕੰਗ, ਪ੍ਰਵੀਨ ਗਰੋਵਰ ਅਤੇ ਪਵਨ ਅਗਰਵਾਲ ਆਦਿ ਸਣੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।