June 3, 2026 2:50 pm

ਭਾਰਤ ਨਾਲ ਦੋਸਤੀ ਨੂੰ ਤਰੱਕੀ ਦੀ ਰਾਹ ਮੰਨਦੇ ਨੇ ਪਾਕਿਸਤਾਨ ਦੇ ਸੈਨਾਮੁਖੀ

ਨਵੀਂ ਦਿੱਲੀ, 6 ਮਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਮੰਨਦੇ ਹਨ ਕਿ ਭਾਰਤ ਦੇ ਨਾਲ ਸ਼ਾਂਤੀ ਅਤੇ ਸਥਿਰਤਾ ਲਈ ਫੌਜੀ ਸਹਿਯੋਗ ਬਹੁਤ ਜਰੂਰੀ ਹੈ।ਬ੍ਰਿਟੇਨ ‘ਚ ਸਥਿਤ ਥਿੰਕ ਟੈਂਕ ਰਾਇਲ ਯੂਨਾਇਟਸ ਸਰਵਿਸ ਇੰਸਟੀਟਿਊਟ ਨੇ ਆਪਣੀ ਐਨਾਲਿਟਿਕਲ ਰਿਪੋਰਟ ’ਚ ਇਹ ਗਲ ਕਹੀ ਹੈ।ਰਿਪੋਰਟ ਦੇ ਮੁਤਾਬਿਕ ਇਤਿਹਾਸ ’ਚ ਅਜਿਹਾ ਪਹਿਲਾ ਮੌਕਾ ਸੀ, ਜਦੋਂ ਬੀਤੇ ਮਹੀਨੇ ਪਾਕਿਸਤਾਨ ਦੇ ਫੌਜ ਪ੍ਰਮੁਖ ਜਨਰਲ ਬਾਜਵਾ ਨੇ ਭਾਰਤੀ ਫੌਜ ਦੇ ਅਤਾਸ਼ੇ ਸੰਜੈ ਵਿਸ਼ਵਰਾਓ ਅਤੇ ਉਨ੍ਹਾਂ ਦੀ ਟੀਮ ਨੂੰ ਪਾਕਿ ਦਿਵਸ ਦੇ ਮੌਕੇ ‘ਤੇ ਇਸਲਾਮਾਬਾਦ ‘ਚ ਆਜੋਜਿਤ ਪਰੇਡ ਲਈ ਬੁਲਾਇਆ। ਇਹ ਹੀ ਨਹੀਂ ਇਸ ਦੇ ਦੋ ਹਫ਼ਤਿਆਂ ਬਾਅਦ ਪਾਕਿਸਤਾਨ ਦੇ ਸੈਨਾ ਪ੍ਰਧਾਨ ਬਾਜਵਾ ਨੇ ਕਿਹਾ ਕਿ ਪਾਕਿ ਫੌਜ ਭਾਰਤ ਨਾਲ ਸ਼ਾਂਤੀ ਅਤੇ ਗਲਬਾਤ ਚਾਹੁੰਦੀ ਹੈ।ਦੋਵਾਂ ਵਿਰੋਧੀ ਦੇਸ਼ਾਂ ‘ਚ ਸ਼ਾਂਤੀ ਦੀ ਇਹ ਇਕ ਪਹਿਲ ਹੈ।ਦੋਵੇਂ ਹੀ ਦੇਸ਼ ਸਤੰਬਰ ਮਹੀਨੇ ‘ਚ ਰੂਸ ‘ਚ ਹੋਣ ਵਾਲੇ ਫੌਜੀ ਅਭਿਆਸ ‘ਚ ਵੀ ਹਿਸਾ ਲੈ ਸਕਦੇ ਹਨ, ਜਿਸ ‘ਚ ਚੀਨ ਦੀ ਵੀ ਭਾਗੀਦਾਰੀ ਹੋਵੇਗੀ। ਰਿਪੋਰਟ ‘ਚ ਕਿਹਾ ਗਿਆ ਹੈ, ਕਸ਼ਮੀਰ ‘ਚ ‘ਲਾਇਨ ਆਫ ਕੰਟਰੋਲ‘ ‘ਤੇ ਦੋਵਾਂ ਦੇਸ਼ਾਂ ‘ਚ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਇਹ ਕੋਸ਼ਿਸ਼ਾਂ ਤੇਜ ਹੋਈਆ ਹਨ।

Send this to a friend