ਨਿਊਯਾਰਕ, 20 ਫਰਵਰੀ (ਪੀ.ਟੀ.)-ਸੋਸ਼ਲ ਨੈਟਵਰਕਿੰਗ ਜਗਤ ’ਚ ਫੇਸਬੁਕ ਦੀ ਪਕੜ ਹੋਰ ਮਜ਼ਬੂਤ ਹੋਣ ਵਾਲੀ ਹੈ। ਫੇਸਬੁਕ ਨੇ ਵਾਟਸ ਅੱਪ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਇਹ ਸੌਦਾ 9 ਅਰਬ ਡਾਲਰ ’ਚ ਹੋਵੇਗਾ। ਸੌਦਾ ਕੈਸ਼ ਤੇ ਸਟਾਕ ਵਿੱਚ ਹੋਵੇਗਾ। ਇਸ ਰਕਮ ’ਚੋਂ 3 ਅਰਬ ਡਾਲਰ ਵਾਟਸ ਅੱਪ ਦੇ ਫਾਊਂਡਰ ਤੇ ਕਰਮਚਾਰੀਆਂ ਨੂੰ ਦਿੱਤੇ ਜਾਣਗੇ। ਵਾਟਸ ਅੱਪ ਨੂੰ ਅਜੇ 45 ਕਰੋੜ ਲੋਕ ਇਸਤੇਮਾਲ ਕਰ ਰਹੇ ਹਨ।