ਭੁਵਨੇਸ਼ਵਰ, 20 ਫਰਵਰੀ (ਪੀ. ਟੀ.)- ਅਗਨੀ-1 ਬੈਲਿਸਟਿਕ ਮਿਸਾਈਲ ਦਾ ਰਾਤ ਦੇ ਸਮੇਂ ਕੀਤਾ ਜਾਣ ਵਾਲਾ ਪ੍ਰੀਖਣ ਦੂਸਰੀ ਵਾਰੀ ਰੱਦ ਹੋ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇੱਕ ਰੱਖਿਆ ਅਧਿਕਾਰੀ ਨੇ ਦਿੱਤੀ। ਰਣਨੀਤਕ ਬਲ ਕਮਾਨ ਵੱਲੋਂ ਮਿਸਾਈਲ ਦਾ ਪਹਿਲਾ ਰਾਤ ਦੇ ਸਮੇਂ ਹੋਣ ਵਾਲਾ ਪ੍ਰੀਖਣ ਮੰਗਲਵਾਰ ਨੂੰ ਰਾਜਧਾਨੀ ਭੁਵਨੇਸ਼ਵਰ ਤੋਂ 170 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਭਦ੍ਰਕ ਜ਼ਿਲ੍ਹੇ ਦੇ ਧਮਰਾ ਨੇੜੇ ਵੀਲ੍ਹਰ ਦੀਪ ’ਤੇ ਹੋਣਾ ਸੀ ਪਰ ਕੁਝ ਤਕਨੀਕੀ ਖਰਾਬੀ ਦੇ ਚੱਲਦੇ ਇਸ ਨੂੰ ਇੱਕ ਦਿਨ ਲਈ ਰੋਕਿਆ ਗਿਆ ਸੀ ਤੇ ਇਸ ਦੇ ਬਾਅਦ ਫਿਰ ਖਰਾਬੀ ਦੇ ਕਾਰਨ ਇਸ ਨੂੰ ਅਨਿਸ਼ਚਿਤ ਸਮੇਂ ਲਈ ਰੋਕ ਦਿ¤ਤਾ ਗਿਆ।