ਅਫਗਾਨਿਸਤਾਨ ’ਚ ਮਹੱਤਵਪੂਰਨ ਸਹਿਯੋਗੀ ਹਨ ਭਾਰਤ ਤੇ ਪਾਕਿ : ਅਮਰੀਕਾ

index ਵਾਸ਼ਿੰਗਟਨ, 20 ਫਰਵਰੀ (ਪੀ.ਟੀ.)- ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਹੀ ਸੰਕਟਗ੍ਰਸਤ ਅਫਗਾਨਿਸਤਾਨ ’ਚ ਸ਼ਾਂਤੀ ਤੇ ਸਥਿਰਤਾ ਲਿਆਉਣ ਲਈ ਉਸ ਦੀਆਂ ਕੋਸ਼ਿਸ਼ਾਂ ਦੇ ਲਿਹਾਜ਼ ਨਾਲ ਮਹੱਤਵਪੂਰਣ ਸਹਿਯੋਗੀ ਹਨ। ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਮੈਰੀ ਹਰਫ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਅਫਗਾਨਿਸਤਾਨ ਦੀ ਅਗਵਾਈ ’ਚ ਸਮਝੌਤੇ ਦੀ ਪ੍ਰਕਿਰਿਆ ਨੂੰ ਤਰਜੀਹ ਦੇਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸ਼ਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਉਸ ਦੇ ਨਿਰਮਾਣ ’ਚ ਮਦਦ ਦੇ ਲਿਹਾਜ਼ ਨਾਲ ਨਿਸ਼ਚਿਤ ਰੂਪ ਨਾਲ ਇਕ ਮਹੱਤਵਪੂਰਣ ਭਾਗੀਦਾਰ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਅਫਗਾਨਿਸਤਾਨ ’ਚ ਸੁਰੱਖਿਆ ਮੁੱਦਿਆਂ ਵਿਸ਼ੇਸ਼ ਕਰਕੇ 2014 ਦੇ ਬਾਅਦ ਦੋਵਾਂ ਦ¤ਖਣੀ ਏਸ਼ੀਆਈ ਦੇਸ਼ਾਂ ਨਾਲ ਕੰਮ ਕਰਦਾ ਰਹੇਗਾ।

Send this to a friend