ਭਾਰਤ ’ਚ ਤਬਾਹੀ ਫੈਲਾਉਣ ਲਈ ਲੋਕ ਸਭਾ ਚੋਣ ਦੇ ਦੌਰਾਨ ਹੋ ਸਕਦੇ ਹਨ ਆਤਮਘਾਤੀ ਹਮਲੇ

ਨਵੀਂ ਦਿੱਲੀ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸੰਸਥਾਪਕ ਅਜਹਰ ਮਸੂਦ ਲੋਕ ਸਭਾ ਚੋਣ ਦੇ ਦੌਰਾਨ ਚੋਣਾਵੀ ਰੈਲੀਆਂ ’ਚ ਆਤਮਘਾਤੀ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਖੁਫੀਆ ਏਜੰਸੀਆਂ ਨੇ ਇਹ ਚਿਤਾਵਨੀ ਦਿੱਤੀ ਹੈ। ਖੁਫੀਆ ਏਜੰਸੀਆਂ ਨੇ ਅਜਹਰ ਮਸੂਦ ਦੀਆਂ ਗਤੀਵਿਧੀਆਂ ਨੂੰ ਟਰੈਕ ਕਰਨ ਤੋਂ ਬਾਅਦ ਅਲਰਟ ਜਾਰੀ ਕੀਤਾ ਹੈ ਕਿ ਜੈਸ਼-ਏ-ਮੋਹੰਮਦ ਦੇ ਅੱਤਵਾਦੀ ਹਵਾਈ ਜਹਾਜ਼ ਵੀ ਅਗਵਾ ਕਰ ਸਕਦੇ ਹਨ। ਇਸਦੇ ਲਈ ਬਕਾਇਦਾ ਅੱਤਵਾਦੀਆਂ ਨੂੰ ਪਾਕਿਸਤਾਨ ਸਥਿਤ ਬਹਾਵਲਪੁਰ ’ਚ ਟ੍ਰੇਨਿੰਗ ਦਿੱਤੀ ਗਈ ਹੈ। ਖੁਫੀਆ ਸੂਤਰਾਂ ਦੇ ਮੁਤਾਬਕ ਅਜਹਰ ਮਸੂਦ ਦਾ ਉ¤ਭਰਨਾ ਪਾਕਿਸਤਾਨ ਦੀ ਭਾਰਤ ’ਚ ਲੋਕ ਸਭਾ ਚੋਣ ਦੇ ਦੌਰਾਨ ਅਸਥਿਰਤਾ ਪੈਦਾ ਕਰਨ ਦੀ ਸਾਜਿਸ਼ ਦਾ ਹਿੱਸਾ ਹੈ, ਤਾਂ ਕਿ ਉਹ ਕਸ਼ਮੀਰ ’ਤੇ ਦਬਾਅ ਬਣਾ ਸਕੇ ਤੇ ਦੁਨੀਆ ਦਾ ਧਿਆਨ ਇਸ ਵੱਲ ਖਿੱਚ ਸਕੇ।

Send this to a friend