ਆਦਰਸ਼ ਘੋਟਾਲਾ : ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਵ ਪਾਟਿਲ ਅਤੇ ਨੀਲਾਂਗੇਕਰ ਨੂੰ ਕਲੀਨਚਿਟ

ਮੁੰਬਈ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮਹਾਰਾਸ਼ਟਰ ਦੇ ਸਾਬਕਾ ਮੁੱਖਮੰਤਰੀ ਸ਼ਿਵਾਜੀ ਰਾਵ ਪਾਟਿਲ ਅਤੇ ਨੀਲਾਂਗੇਕਰ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਸੀਬੀਆਈ ਨੇ ਆਦਰਸ਼ ਹਾਊਸਿੰਗ ਸੋਸਾਇਟੀ ਘੋਟਾਲੇ ’ਚ ਉਨ੍ਹਾਂ ਨੂੰ ਕਲੀਨਚਿਟ ਦੇ ਦਿੱਤੀ। ਮੁੰਬਈ ਹਾਈ ਕੋਰਟ ਦੇ ਸਾਹਮਣੇ ਦਰਜ ਹਲਫਨਾਮੇ ’ਚ ਸੀਬੀਆਈ ਨੇ ਕਿਹਾ ਹੈ ਕਿ ਏਜੰਸੀ ਨੇ ਪਾਟਿਲ ਅਤੇ ਨੀਲਾਂਗੇਕਰ ਦੀ ਭੂਮਿਕਾ ਦੀ ਪੜਤਾਲ ਕੀਤੀ ਲੇਕਿਨ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸਦੇ ਨਾਲ ਪਤਾ ਲੱਗੇ ਕਿ ਉਨ੍ਹਾਂ ਵੱਲੋਂ ਅਪਰਾਧਕ ਦੁਰਾਚਾਰ ਹੋਇਆ। ਸੀਬੀਆਈ ਨੇ ਹਲਫਨਾਮੇ ’ਚ ਕਿਹਾ ਹੈ ਕਿ ਆਦਰਸ਼ ਦੇ ਸੰਬੰਧ ’ਚ ਸ਼ਿਵਾਜੀਰਾਵ ਪਾਟਿਲ- ਨੀਲਾਂਗੇਕਰ ਤੇ ਹੋਰਾਂ ਦੀ ਭੂਮਿਕਾ ਦੀ ਪੜਤਾਲ ਕੀਤੀ ਗਈ। ਜਾਂਚ ਦੇ ਦੌਰਾਨ ਸਾਹਮਣੇ ਆਏ ਤ¤ਥਾਂ ਨਾਲ ਉਨ੍ਹਾਂ ਦੇ (ਨੀਲਾਂਗੇਕਰ ਤੇ ਹੋਰਾਂ ਦੇ) ਖਿਲਾਫ ਕਦਮ ਚੁ¤ਕਣ ਦੀ ਲੋੜ ਨਹੀਂ ਹੈ। ਇਸ ਲਈ ਦੋਸ਼ ਪੱਤਰ ’ਚ ਉਨ੍ਹਾਂ ਦਾ ਨਾਮ ਦੋਸ਼ੀ ਦੇ ਤੌਰ ’ਤੇ ਨਹੀਂ ਹੈ। ਆਦਰਸ਼ ਜਾਂਚ

’ਤੇ ਆਪਣੀ ਜਨਹਿਤ ਅਰਜ਼ੀ ਨੂੰ ਲੈ ਕੇ ਬੇਨਤੀ ਕਰਨ ਵਾਲੇ ਵਾਤੇਗਾਓਨਕਰ ਨੇ ਇਲਜ਼ਾਮ ਲਗਾਇਆ ਸੀ ਕਿ ਪਾਟਿਲ ਨੀਲਾਂਗੇਕਰ ਨੇ ਮਾਲਗੁਜ਼ਾਰੀ ਮੰਤਰੀ ਦੇ ਆਪਣੇ ਕਾਰਜਕਾਲ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਆਦਰਸ਼ ਸੋਸਾਇਟੀ ’ਚ ਕੁਝ ਮਨਜ਼ੂਰੀ ਦਿੱਤੀ ਸੀ ਤੇ ਬਦਲੇ ’ਚ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਆਦਰਸ਼ ’ਚ ਫਲੈਟ ਦਿੱਤਾ ਗਿਆ।

Send this to a friend