ਅੰਮ੍ਰਿਤਸਰ, 4 ਮਈ (ਧਰਮਪਾਲ ਸਿੰਘ ਛਾਪਾ)-ਭਾਈ ਮੰਝ ਸਾਹਿਬ ਸਥਿਤ ਗਰਾਉਂਡ ਵਿਖੇ ਨਿਊ ਹੋਪ ਨਸ਼ਾ ਛਡਾਉ ਕੇਂਦਰ ਵੱਲੋਂ ਬਾਬਾ ਭੂਰੀ ਵਾਲਿਆ ਦੇ ਸਹਿਯੋਗ ਨਾਲ ਦੂਸਰਾ ਫੁੱਟਬਾਲ ਟੁਰਨਾਮੈਂਟ 3 ਮਈ ਤੋਂ 6 ਮਈ ਤੱਕ ਕਰਵਾਇਆ ਜਾ ਰਿਹਾ ਹੈ ਦਿਨ ਰਾਤ ਵਾਲੇ ਇਸ ਮੈਂਚ ਦਾ ਉਦਘਾਟਨ ਬਾਬਾ ਸੁੱਖਾ ਸਿੰਘ ਜੀ ਭੂਰੀ ਵਾਲਿਆ ਨੇ ਕੀਤਾ। ਇਸ ਮੌਕੇ ਪਲਵਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੈਂਚ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਕੁੱਲ 32 ਟੀਮਾਂ ਹਿੱਸਾ ਲੈ ਰਹੀਆ ਹਨ ਅਤੇ ਫਾਇਨਲ ‘ਚ ਆਉਣ ਵਾਲੀਆਂ ਟੀਮਾਂ ਵਿਚੋਂ ਜੇਤੂ ਟੀਮਾਂ ਵਿਚੋਂ ਪਹਿਲੇ ਸਥਾਨ ਵਾਲੀ ਟੀਮ ਨੂੰ 12 ਹਜ਼ਾਰ ਅਤੇ ਦੂਸਰੇ ਸਥਾਨ ਵਾਲੀ ਟੀਮ ਨੂੰ 9 ਹਜ਼ਾਰ ਰੁਪਏ ਦਾ ਇਨਾਮ ਦੇ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਨਿਊ ਹੋਪ ਨਸ਼ਾ ਛਡਾਉ ਕੇਂਦਰ ਵੱਲੋਂ ਕਰਵਾਏ ਜਾ ਰਹੇ ਇਸ ਮੈਂਚ ਵਿੱਚ ਇਸੇ ਕੇਂਦਰ ਤੋਂ ਨਸ਼ੇ ਦੀ ਆਦਤ ਨੂੰ ਦੂਰ ਕਰ ਚੁੱਕੇ ਨੌਜਵਾਨਾਂ ਦੀ ਟੀਮ ਵੀ ਹਿੱਸਾ ਲੈ ਰਹੀ ਹੈ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸੰਦੇਸ਼ ਦੇਣਾ ਕਿ ਨਸ਼ਿਆਂ ਦੀ ਮਾੜੀ ਆਦਤ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਇਸ ਮੈਂਚ ਦਾ ਮੁੱਖ ਮੱਕਸਦ ਹੈ। ਮੈਂਚ ਦਾ ਉਦਘਾਟਨ ਕਰਨ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਸ਼ਹਿਰੀ), ਅਜੇਬੀਰਪਾਲ ਸਿੰਘ ਰੰਧਾਵਾ, ਸਿਮਰਦੀਪ ਸਿੰਘ, ਪ੍ਰਿੰਸ ਛੀਨਾ, ਰੋਬਿਨ ਬਾਵਾ, ਪਾਰਸ ਬਾਜਵਾ ਆਦਿ ਹਾਜ਼ਰ ਸਨ।