June 23, 2026 12:56 am

ਭਾਕਿਯੂ ਦੇ ਜਝਾਰੂ ਵਰਕਰ ਜਰਨੈਲ ਸਿੰਘ ਮਲੂਕਾ ਨਹੀਂ ਰਹੇ

ਭਗਤਾ ਭਾਈ ਕਾ, 4 ਮਈ (ਸਵਰਨ ਸਿੰਘ ਭਗਤਾ)- ਪਿਛਲੇ ਕਰੀਬ ਵੀਹ ਸਾਲ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜੁਝਾਰੂ ਵਰਕਰ ਜਰਨੈਲ ਸਿੰਘ ਮਲੂਕਾ ਨਹੀਂ ਰਹੇ। ਪ੍ਰੈਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਇਕਾਈ ਮਲੂਕਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਮਲੂਕਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਪਿੰਡ ਇਕਾਈ ਮਲੂਕਾ ਦੇ ਪ੍ਰਧਾਨ ਸੁਖਦੇਵ ਸਿੰਘ ਮਲੂਕਾ ਨੇ ਡੂੰਘੇ ਦੁੱਖ ਦਾ ਕੀਤਾ। ਇਸ ਮੌਕੇ ਬਲਦੇਵ ਸਿੰਘ ਮਲੂਕਾ, ਤੀਰਥ ਸਿੰਘ ਕੋਠਾ ਗੁਰੂ, ਰਣਧੀਰ ਸਿੰਘ ਮਲੂਕਾ, ਮੇਲੀ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਮਲੂਕਾ ਅਤੇ ਬਲਵਿੰਦਰ ਸਿੰਘ ਕੋਠਾਗੁਰੂ, ਯਾਦਵਿੰਦਰ ਸਿੰਘ ਰਾਣਾ ਆਦਿ ਆਗੂ ਤੇ ਵਰਕਰਾਂ ਨੇ ਦੁੱਖ ਪ੍ਰਗਟ ਕਰਦਿਆ ਆਖਿਆ ਕਿ 10 ਮਈ ਦਿਨ ਵੀਰਵਾਰ ਨੂੰ ਮਲੂਕਾ ਵਿਖੇ ਜਰਨੈਲ ਸਿੰਘ ਮਲੂਕਾ ਦੀ ਨਮਿੱਤ 12 ਵਜੇ ਸ਼ਰਧਾਂਜਲੀ ਸਮਾਗਮ ਹੋਵੇਗਾ। ਜਿਸ ਵਿਚ ਵਧਖ਼ਵਧ ਕਿਸਾਨਖ਼ਮਜ਼ਦੂਰ ਪਹੁੰਚਣ ਦੀ ਕ੍ਰਿਪਾਲਤਾ ਕਰਨ।

Send this to a friend