ਕੋਟਕਪੂਰਾ, 19 ਫਰਵਰੀ (ਰੋਹਿਤ ਸ਼ਰਮਾ)-ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਅੱਜ ਆਪਣੀ ਪ੍ਰੈ¤ਸ ਮਿਲਣੀ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਅੱਗੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸ਼੍ਰੀ ਬਰਾੜ ਨੇ ਇਹ ਪ੍ਰੈਸ ਵਾਰਤਾ ਭਵਿੱਖ ਵਿੱਚ ਪੰਜਾਬ ਸਰਕਾਰ ਵੱਲੋਂ ਸ਼ਹਿਰ ’ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਜਾਣਕਾਰੀ ਦੇਣ ਲਈ ਰੱਖੀ ਪਰ ਜਦੋਂ ਹਾਜ਼ਰ ਪੱਤਰਕਾਰਾਂ ਨੇ ਉਨ੍ਹਾਂ ਨੂੰ ਸ਼ਹਿਰ ਦੀ ਦਸ਼ਾ ਬਾਰੇ ਪੁੱਛਣਾ ਸ਼ੁਰੂ ਕੀਤਾ ਤਾਂ ਉਹ ਬਹੁਤੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਨਾ ਹੋਣ ਬਾਰੇ ਕਹਿ ਪਾਸਾ ਵੱਟਦੇ ਰਹੇ। ਅੰਕੜਿਆਂ ਨਾਲ ਭਰਪੂਰ ਆਪਣੀ ਵਿਕਾਸ ਕਾਰਜਾਂ ਦੀ ਸੂਚੀ ਨੂੰ ਜਦੋਂ ਸ਼੍ਰੀ ਬਰਾੜ ਨੇ ਪੜ੍ਹਣਾ ਸ਼ੁਰੂ ਹੀ ਕੀਤਾ ਤਾਂ ਪਹਿਲੀ ਆਈਟਮ ਉਪਰ ਹੀ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆਂ ਕਿ ਕੌਂਸਲ ਵਿਚ ਇਸ ਸਮੇਂ ਤਕਨੀਕੀ ਸਟਾਫ ਦੀਆਂ ਜਿਆਦਾਤਰ ਅਸਾਮੀਆਂ ਖਾਲੀ ਹਨ ਜਿਸ ਕਰਕੇ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਉਚ ਮਿਆਰੀ ਵਿਕਾਸ ਕਾਰਜ ਨਹੀ ਹੋਏ।
ਕੀ ਇਸ ਵਾਰ ਸਰਕਾਰੀ ਪੈਸੇ ਦੀ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਇੱਕ ਨਿਗਰਾਨ ਕਮੇਟੀ ਦੀ ਨਿਗਰਾਨੀ ਹੇਠ ਕੌਂਸਲ ਸਾਰੇ ਵਿਕਾਸ ਕਾਰਜ ਕਰਵਾਏਗੀ। ਸ਼੍ਰੀ ਬਰਾੜ ਨੇ ਇਸ ਬਾਰੇ ਆਖਿਆ ਕਿ ਸੰਵਿਧਾਨ ਤੌਰ ’ਤੇ ਅਜਿਹਾ ਹੋ ਸਕਦਾ ਹੈ ਤਾਂ ਜਰੂਰ ਕਰਵਾਉਣਗੇ।
ਸ਼੍ਰੀ ਬਰਾੜ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਤੋਂ 3 ਕਰੋੜ 75 ਲੱਖ ਰੁਪਏ ਦੀ ਰਾਸ਼ੀ ਸ਼ਹਿਰ ਦੇ ਵਿਕਾਸ ਲਈ ਆਈ ਹੈ। ਇਸ ਰਾਸ਼ੀ ਨਾਲ ਗਲੀਆਂ ਤੇ ਨਾਲੀਆਂ ਦਾ ਨਿਰਮਾਣ ਟੈਂਡਰ ਲਾਏ ਗਏ ਹਨ। ਕੰਮ ਜਲਦੀ ਸ਼ੁਰੂ ਹੋਣ ਜਾਣਗੇ। ਪੱਤਰਕਾਰਾਂ ਨੇ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਬਾਰੇ ਜਦੋਂ ਮਨਤਾਰ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਇਹ ਸਪੱਸ਼ਟ ਤੌਰ ’ਤੇ ਆਖਿਆ ਕਿ ਸਥਾਨਕ ਕੌਂਸਲ ਵਿਚ ਕਰਮਚਾਰੀਆਂ ਦੀ ਗਿਣਤੀ ਬਹੁਤ ਜਿਆਦਾ ਹੈ ਤੇ ਆਮਦਨੀ ਦੀ ਸਰੋਤ ਬਹੁਤ ਘੱਟ ਹਨ। ਅਜਿਹੇ ਹਾਲਾਤਾਂ ਵਿਚ ਕਰਮਚਾਰੀਆਂ ਨੂੰ ਤਨਖਾਹਾਂ ਦੀਆਂ ਸਮੱਸਿਆਵਾਂ ਭਵਿੱਖ ਆਉਂਦੀਆਂ ਰਹਿਣਗੀਆਂ। ਬੀਬੀ ਪਰਮਜੀਤ ਕੌਰ ਗੁਲਸ਼ਨ ਵੱਲੋਂ ਐਮ.ਪੀ.ਫੰਡ ਵਿਚ ਕੋਟਕਪੂਰੇ ਨੂੰ ਗਰਾਂਟਾਂ ਦੇਣ ਸਮੇਂ ਕੰਜੂਸੀ ਵਰਤਣ ਦੇ ਮਾਮਲੇ ਵਿਚ ਉਨ੍ਹਾਂ ਆਖਿਆ ਨਗਰ ਕੌਂਸਲ ਦੇ ਇਕ ਅਧਿਕਾਰੀ ਦੁਆਰਾ ਆਰ.ਟੀ.ਆਈ.ਤਹਿਤ ਮੰਗੀ ਸੂਚਨਾਂ ਗਲਤ ਜਾਰੀ ਕਰ ਦਿੱਤੀ। ਹੁਣ ਡਿਪਟੀ ਕਮਿਸ਼ਨਰ ਫ਼ਰੀਦਕੋਟ ਵੱਲੋਂ ਕੌਂਸਲ ਦੇ ਅਧਿਕਾਰੀਆਂ ਆਰ.ਟੀ.ਆਈ.ਤਹਿਤ ਸੂਚਨਾਂ ਨਾ ਜਾਰੀ ਕਰਨ ਬਾਰੇ ਹੁਕਮ ਦਿੱਤੇ ਗਏ ਹਨ। ਆਰ.ਟੀ.ਆਈ.ਤਹਿਤ ਉਜਾਗਰ ਹੋਏ ਫ਼ਰੀਦਕੋਟ ਰੋਡ ’ਤੇ ਡੀਵਾਈਡਰ ਉਪਰ ਕੌਂਸਲ ਵੱਲੋਂ ਪਿਛਲੇ ਸਾਲ ਪੰਜ ਲੱਖ ਰੁਪਏ ਦੀ ਰਾਸ਼ੀ ਰਿਕਾਰਡ ਵਿਚ ਖਰਚ ਹੋਈ ਵਿਖਾਈ ਜਾਣ ਦੇ ਮਾਮਲੇ ਉਨ੍ਹਾਂ ਆਖਿਆ ਕਿ ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀ। ਇਸ ਤਰਾਂ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਉਹ ਸਹੀ ਜਵਾਬ ਨੂੰ ਨਹੀ ਦੇ ਸਕੇ। ਜ਼ਿਕਰਯੋਗ ਹੈ ਕਿ ਕੋਟਕਪੂਰਾ ਵਿਧਾਨ ਸਭਾ ਹਲਕੇ ਦਾ ਨੁਮਾਇੰਦਾ ਲੰਮੇਂ ਅਰਸੇ ਪਿੱਛੋਂ ਪਹਿਲੀ ਵਾਰ ਸੱਤਾਧਾਰੀ ਧਿਰ ਨਾਲ ਬੈਠਿਆ ਹੈ ਤੇ ਸਰਕਾਰ ਨੇ ਉਸ ਨੂੰ ਮੁੱਖ ਸੰਸਦੀ ਸਕੱਤਰ ਦੀ ਜ਼ਿੁੰਮੇਵਾਰੀ ਵੀ ਸੌਂਪੀ ਹੈ। ਹਲਕੇ ਦੇ ਲੋਕਾਂ ਨੂੰ ਮਨਤਾਰ ਸਿੰਘ ਬਰਾੜ ਤੋਂ ਕਈ ਉਮੀਦਾਂ ਹਨ ਪਰ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਵੱਲ ਉਕਾ ਧਿਆਨ ਨਾ ਦੇਣ ਕਾਰਨ ਲੋਕਾਂ ਅੰਦਰ ਉਨ੍ਹਾਂ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ। ਸ਼੍ਰੀ ਬਰਾੜ ਵੱਲੋਂ ਆਪਣੇ ਹਲਕਿਆਂ ਦੀ ਸਮੱਸਿਆਵਾਂ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਕਹਿਣਾ ਹਲਕੇ ਦੇ ਵਸਨੀਕਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਵਾਲੀ ਜਾਪਦੀ ਹੈ।