ਚੰਡੀਗੜ੍ਹ: 19 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ.ਸਿੰਘ ਮੀਡੀਆ ਨੂੰ ਕੰਮ ਵਾਲੇ ਦਿਨਾਂ ਵਿਚ 12.00 ਤੋਂ 1.00 ਵਜੇ ਤੱਕ ਮਿਲਿਆ ਕਰਨਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਚੋਣ ਦਫਤਰ, ਪੰਜਾਬ ਦੇ ਇਕ ਬੁਲਾਰੇ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਉਹ ਸਿਰਫ ਦੱਸੇ ਸਮੇਂ ਦੌਰਾਨ ਹੀ ਮੁੱਖ ਚੋਣ ਅਧਿਕਾਰੀ ਨੂੰ ਕਾਲ ਕਰਨ।