ਪਿੰਡ ਸੁਲਤਾਨਵਿੰਡ ਦੇ ਸੀਵਰੇਜ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਉਦਘਾਟਨ ਅੱਜ

image ਅੰਮ੍ਰਿਤਸਰ, 19 ਫਰਵਰੀ (ਮਨਿੰਦਰ ਸਿੰਘ ਗੋਰੀ)- ਵਾਰਡ ਨੰ. 30 ਦੇ ਅਧੀਨ ਆਉਂਦੇ ਇਲਾਕਾ ਲੱਖਾ ਸਿੰਘ ਪਲਾਟਾਂ ਲਿੰਕ ਰੋਡ ਦੋਬੁਰਜੀ ਗੁਰਦੁਆਰਾ ਸਾਹਿਬ ਗਲੀ ਨੰ. 2 ਵਿੱਚ ਸੀਵਰੇਜ਼ ਉਦਘਾਟਨ ਦੇ ਸਬੰਧ ਵਿੱਚ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਸ਼ਾਹ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ, ਸ੍ਰ. ਮਹਾਂਬੀਰ ਸਿੰਘ ਸੁਲਤਾਨਵਿੰਡ, ਵਾਰਡ ਨੰ. 30 ਕੌਂਸਲਰ ਬੀਬੀ ਦਲਬੀਰ ਕੌਰ ਦੇ ਪਤੀ ਮੁਖਤਾਰ ਸਿੰਘ ਖਾਲਸਾ, ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੋਬੁਰਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਸਹਿਯੋਗ ਸਕਦਾ ਇਲਾਕੇ ਦੇ ਸੀਵਰੇਜ਼ ਦਾ ਉਦਘਾਟਨ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਲਦ ਤੇ

ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤਾ ਜਾ ਰਿਹਾ ਹੈ।  ਪਹੁੰਚੀਆਂ ਸਖਸ਼ੀਅਤਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ, ਮਹਿਤਾਬ ਸਿੰਘ, ਕਸ਼ਮੀਰ ਸਿੰਘ, ਨੰਬਰਦਾਰ ਇੰਦਰਜੀਤ ਸਿੰਘ, ਅੰਗਰੇਜ਼ ਸਿੰਘ, ਰਾਜ ਸਿੰਘ ਪੀ.ਏ. ਕੋਸਲਰ ਵਾਰਡ ਨੰ. 30, ਹਰਭਜਨ ਸਿੰਘ ਵਸੀਕਾ, ਸੁਖਦੇਵ ਸਿੰਘ ਗੋਰਾ, ਬੂਆ ਸਿੰਘ, ਆਦਿ ਹਾਜ਼ਰ ਸਨ।

Send this to a friend